ਵਿਦੇਸ਼ ਮੰਤਰੀ ਮੈਕਸਿਮ ਪ੍ਰੀਵੋਟ ਨੂੰ ਵੀ ਮਿਲੇ
ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਬੈਲਜੀਅਮ ਦੀ ਰਾਜਕੁਮਾਰੀ ਐਸਟ੍ਰਿਡ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਬੈਲਜੀਅਮ ਦੇ ਵਿਦੇਸ਼ ਮੰਤਰੀ ਮੈਕਸਿਮ ਪ੍ਰੀਵੋਟ ਨਾਲ ਮੁਲਾਕਾਤ ਅਤੇ ਬੈਲਜੀਅਮ ਦੇ ਆਰਥਿਕ ਮਿਸ਼ਨ ਦਾ ਭਾਰਤ ਵਿੱਚ ਸਵਾਗਤ ਕੀਤਾ। ਵਿਦੇਸ਼ ਮੰਤਰੀ ਨੇ ‘ਐਕਸ’ ’ਤੇ ਪੋਸਟ ਵਿੱਚ ਲਿਖਿਆ ਭਾਰਤ ਵਿੱਚ ਆਰਥਿਕ ਮਿਸ਼ਨ ਦੀ ਅਗਵਾਈ ਕਰ ਰਹੀ ਬੈਲਜੀਅਮ ਦੀ ਰਾਜਕੁਮਾਰੀ ਐਸਟ੍ਰਿਡ ਨਾਲ ਮਿਲਕੇ ਖ਼ੁਸ਼ੀ ਹੋਈ। ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦਾ ਦੌਰਾ ਭਾਰਤ-ਬੈਲਜੀਅਮ ਅਤੇ ਭਾਰਤ-ਯੂਰਪੀ ਯੂਨੀਅਨ ਵਿਚਾਲੇ ਮਜ਼ਬੂਤ ਭਾਈਵਾਲੀ ਨੂੰ ਹੋਰ ਉਤਸ਼ਾਹਿਤ ਕਰੇਗਾ। ਕਿੰਗ ਅਲਬਰਟ ਦੂਜੇ ਅਤੇ ਮਹਾਰਾਣੀ ਪਾਓਲਾ ਦੀ ਦੂਜੀ ਔਲਾਦ ਤੇ ਕਿੰਗ ਫਿਲਿਪ ਦੀ ਭੈਣ ਰਾਜਕੁਮਾਰੀ ਐਸਟ੍ਰਿਡ ਕਿੰਗ ਦੇ ਨੁਮਾਇੰਦੇ ਵਜੋਂ ਬੈਲਜੀਅਮ ਦੇ ਆਰਥਿਕ ਮਿਸ਼ਨ ਦੀ ਅਗਵਾਈ ਕਰ ਰਹੀ ਹੈ। ਉਹ ਮਹਾਰਾਣੀ ਐਲਿਜਾਬੈੱਥ ਮੈਡੀਕਲ ਫਾਊਂਡੇਸ਼ਨ ਦੀ ਆਨਰੇਰੀ ਪ੍ਰਧਾਨ ਹੈ ਅਤੇ ਕਿੰਗ ਬੌਡੌਇਨ ਫਾਊਂਡੇਸ਼ਨ ਦੇ ਵਿਗਿਆਨ ਤੇ ਮੈਡੀਕਲ ਫੰਡ ਦਾ ਸਮਰਥਨ ਕਰਦੀ ਹੈ।