ਸਹੁੰ ਚੁੱਕ ਸਮਾਗਮ ‘ਚ ਪਹੁੰਚਣਗੇ PM ਸਣੇ 20 ਸੂਬਿਆਂ ਦੇ ਮੁੱਖ ਮੰਤਰੀ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਦੇ 12 ਦਿਨਾਂ ਬਾਅਦ ਯਾਨੀ 20 ਫਰਵਰੀ ਨੂੰ ਨਵਾਂ ਮੁੱਖ ਮੰਤਰੀ ਰਾਮ ਲੀਲਾ ਮੈਦਾਨ ਵਿਚ ਸਹੁੰ ਚੁੱਕਣਗੇ। ਹਾਲਾਂਕਿ ਭਾਜਪਾ ਨੇ ਹੁਣ ਤੱਕ ਸੀਐੱਮ ਫੇਸ ਤੈਅ ਨਹੀਂ ਕੀਤਾ ਹੈ। ਪਾਰਟੀ ਵਿਧਾਇਕ ਪਾਰਟੀ ਦੀ ਬੈਠਕ 19 ਫਰਵਰੀ ਨੂੰ ਬੁਲਾਈ ਗਈ ਹੈ ਜਿਸ ਵਿਚ ਸੀਐੱਮ ਦਾ ਐਲਾਨ ਹੋਵੇਗਾ। ਇਸ ਤੋਂ ਪਹਿਲਾਂ 16 ਫਰਵਰੀ ਨੂੰ ਖਬਰ ਸੀ ਕਿ 17 ਫਰਵਰੀ ਯਾਨੀ ਅੱਜ ਵਿਧਾਇਕ ਦਲ ਦੀ ਬੈਠਕ ਹੋਵੇਗੀ ਤੇ 18 ਫਰਵਰੀ ਨੂੰ ਸਹੁ ਚੁੱਕ ਸਮਾਗਮ ਹੋਵੇਗਾ। ਹਾਲਾਂਕਿ ਕੁਝ ਦੇਰ ਬਾਅਦ ਇਸ ਨੂੰ ਦੋ ਦਿਨ ਲਈ ਟਾਲ ਦਿੱਤਾ ਗਿਆ। ਭਾਜਪਾ ਸੂਤਰਾਂ ਮੁਤਾਬਕ ਸਹੰ ਚੁੱਕ ਸਮਾਗਮ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਹੋਵੇਗਾ। ਇਸ ਵਿਚ ਪ੍ਰਧਾਨ ਮੰਤਰੀ ਮੋਦੀ, ਕੇਂਦਰ ਮੰਤਰੀ, ਭਾਜਪਾ ਤੇ NDA ਸ਼ਾਸਿਤ 20 ਸੂਬਿਆਂ ਦੇ ਮੁੱਖ ਮੰਤਰੀ ਤੇ ਡਿਪਟੀ ਸੀਐੱਮ ਸ਼ਾਮਲ ਹੋਣਗੇ।