ਪਟਿਆਲਾ : ਆਪਣਾ ਪੰਜਾਬ ਮੀਡੀਆ : ਸ਼ੰਭੂ ਅਤੇ ਢਾਬੀਗੁੱਜਰਾਂ ਬਾਰਡਰਾਂ ’ਤੇ ਵੀ ਕੇਂਦਰ ਸਰਕਾਰ ਦੇ ਖੇਤੀ ਮੰਡੀ ਨੀਤੀ ਸਬੰਧੀ ਖਰੜੇ ਦੀਆਂ ਕਾਪੀਆਂ ਸਾੜ ਕੇ ਕੇਂਦਰ ਖਿਲਾਫ਼ ਪ੍ਰ੍ਰਦਰਸ਼ਨ ਕੀਤੇ ਗਏ। ਸ਼ੰਭੂ ਬਾਰਡਰ ਵਾਲ਼ੇ ਮੋਰਚੇ ’ਤੇ ਕਿਸਾਨਾਂ ਨੇ ਲੋਹੜੀ ਨੂੰ ਸਮਰਪਿਤ ਪਾਥੀਆਂ ਦੀ ਲਾਈ ਗਈ ਵੱਡੀ ਧੂਣੀ ’ਚ ਇਸ ਖਰੜੇ ਦੀਆਂ ਕਾਪੀਆਂ ਸਾੜੀਆਂ। ਕਿਸਾਨ ਯੂਨੀਅਨ ਭਟੇੜੀ ਦੇ ਆਗੂ ਬਲਕਾਰ ਸਿੰਘ ਬੈਂਸ ਨੇ ਦੱਸਿਆ ਕਿ ਇਸ ਦੌਰਾਨ ਗੁਰਅਮਨੀਤ ਮਾਂਗਟ, ਬਲਕਾਰ ਬੈਂਸ, ਸੁਖਵਿੰਦਰ ਸਭਰਾ, ਬਲਵੰਤ ਬਹਿਰਾਮਕੇ, ਰਣਜੀਤ ਰਾਜੂ, ਤੇਜਵੀਰ ਪੰਜੋਖਰਾ, ਜੰਗ ਸਿੰਘ ਭਟੇੜੀ, ਗੁਰਧਿਆਨ ਸਿਓਣਾ, ਗੁਰਦੇਵ ਗੱਦੋਮਾਜਰਾ ਨੇ ਸ਼ਿਰਕਤ ਕੀਤੀ। ਉਧਰ ਮਨਜੀਤ ਨਿਆਲ਼ ਅਤੇ ਦਿਲਬਾਗ ਹਰੀਗੜ੍ਹ ਦਾ ਕਹਿਣਾ ਸੀ ਕਿ ਇਸੇ ਤਰ੍ਹਾਂ ਹੀ ਢਾਬੀਗੁੱਜਰਾਂ ਬਾਰਡਰ ’ਤੇ ਵੀ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ਼ ਭੜਾਸ ਕੱਢੀ।