ਭਾਰਤ ਦਾ ਗਿਰਵੀ ਰੱਖਿਆ ਸੋਨਾ ਵਾਪਸ ਲਿਆ ਕੇ ਦੇਸ਼ ਦਾ ਖਜ਼ਾਨਾ ਭਰਿਆ
ਲੁਧਿਆਣਾ, 3 ਜਨਵਰੀ ()- ਡਾ. ਮਨਮੋਹਨ ਸਿੰਘ ਦੀ ਨੀਅਤ ਅਤੇ ਨੀਤੀ ਨੇ ਭਾਰਤ ਨੂੰ ਬੁਲੰਦੀਆਂ ‘ਤੇ ਪਹੁੰਚਾਇਆ। ਭਾਰਤ ਦਾ ਗਿਰਵੀ ਰੱਖਿਆ ਸੋਨਾ ਵਾਪਸ ਲਿਆ ਕੇ ਦੇਸ਼ ਦਾ ਖਜ਼ਾਨਾ ਭਰਿਆ। ਇਹ ਸ਼ਬਦ ਅੱਜ ਉਨ੍ਹਾਂ ਪ੍ਰਤੀ ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਇੱਕ ਲਿਖਤੀ ਬਿਆਨ ਰਾਹੀਂ ਕਹੇ।
ਸ੍ਰੀ ਬਾਵਾ ਨੇ ਕਿਹਾ ਕਿ ਭਾਜਪਾ ਨੇ ਡਾ. ਮਨਮੋਹਨ ਸਿੰਘ ਪ੍ਰਤੀ ਛੋਟੀ ਸੋਚ ਦਾ ਪ੍ਰਦਰਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਸਾਦਗੀ, ਸੱਚਾਈ, ਸਪਸ਼ਟਤਾ ਅਤੇ ਘੱਟ ਬੋਲਣਾ ਹੀ ਉਹਨਾਂ ਦੀ ਬਹੁਪੱਖੀ ਸ਼ਖਸ਼ੀਅਤ ਦੀ ਵਿਸ਼ਵ ਵਿੱਚ ਸਤਿਕਾਰਤ ਪਹਿਚਾਣ ਸੀ। ਉਹਨਾਂ ਦਾ ਅਮਰੀਕਾ ਵੀ ਲੋਹਾ ਮੰਨਦਾ ਸੀ। ਡਾ. ਮਨਮੋਹਨ ਸਿੰਘ ਹੀ ਸਨ ਜਿੰਨਾ ਸਰਕਾਰੀ ਫਾਈਲਾਂ ਦਾ ਸੱਚ ਦੱਸਣ ਲਈ ਆਰ.ਟੀ.ਆਈ ਐਕਟ ਬਣਾਇਆ ਜੋ ਲੋਕਤੰਤਰਿਕ ਦੇਸ਼ ਦੀ ਵੱਖਰੀ ਪਹਿਚਾਣ ਦਰਸਾਉਂਦੀ ਹੈ।
ਉਨ੍ਹਾਂ ਵੱਲੋਂ ਲਿਆਂਦਾ ਰਾਈਟ ਟੂ ਫੂਡ, ਰਾਈਟ ਟੂ ਵਰਕ, ਆਧਾਰ ਕਾਰਡ ਸਭ ਡਾ. ਮਨਮੋਹਨ ਸਿੰਘ ਦੀ ਦੇਸ਼ ਨੂੰ ਵੱਡੀ ਦੇਣ ਹੈ। ਲੋੜ ਹੈ ਅੱਜ ਦੇ ਨੇਤਾ ਅੱਜ ਉਹਨਾਂ ਦੇ ਦਰਸਾਏ ਰਸਤੇ ‘ਤੇ ਚੱਲ ਕੇ ਮਿਸਾਲ ਪੇਸ਼ ਕਰਨ। ਉਹਨਾਂ ਕਿਹਾ ਕਿ ਸਿਆਸਤ ਸੇਵਾ ਹੈ, ਵਪਾਰ