ਵਿਸ਼ਾਲਤਾ, ਜੋ ਪਰਵਾਸ, ਊਰਜਾ ਅਤੇ ਸਰਕਾਰੀ ਭਰਤੀ ਨੀਤੀਆਂ ਵਿੱਚ ਵੱਡੇ ਬਦਲਾਅ ਲਿਆਉਣਗੇ
ਵਾਸ਼ਿੰਗਟਨ : ਆਪਣਾ ਪੰਜਾਬ ਮੀਡੀਆ : ਡੋਨਲਡ ਟਰੰਪ ਵੱਲੋਂ ਅੱਜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈਣ ਤੋਂ ਫੌਰੀ ਮਗਰੋਂ ਪਰਵਾਸ, ਸਰਹੱਦੀ ਸੁਰੱਖਿਆ, ਊਰਜਾ ਤੇ ਪ੍ਰਸ਼ਾਸਨਿਕ ਨੀਤੀਆਂ ਸਣੇ ਹੋਰ ਕਈ ਮਸਲਿਆਂ ਨੂੰ ਲੈ ਕੇ ਸਰਕਾਰੀ ਹੁਕਮਾਂ ’ਤੇ ਸਹੀ ਪਾਉਣ ਦੀ ਉਮੀਦ ਹੈ। ਟਰੰਪ ਦੇ ਇਕ ਕਰੀਬੀ ਸਹਿਯੋਗੀ ਨੇ ਇਹ ਦਾਅਵਾ ਕੀਤਾ ਹੈ। ਵਾਲ ਸਟਰੀਟ ਜਰਨਲ ਨੇ ਕਿਹਾ, ‘‘ਇਨ੍ਹਾਂ ਹੁਕਮਾਂ ਦੀ ਵਿਸ਼ਾਲਤਾ, ਜੋ ਪਰਵਾਸ, ਊਰਜਾ ਅਤੇ ਸਰਕਾਰੀ ਭਰਤੀ ਨੀਤੀਆਂ ਵਿੱਚ ਵੱਡੇ ਬਦਲਾਅ ਲਿਆਉਣਗੇ।’’
ਇਸ ਦੌਰਾਨ ਟਰੰਪ ਨੇ (TikTok) ਦੀ ਵਾਪਸੀ ਦਾ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਨੂੰ ਇਸ ਮਕਬੂਲ ਸ਼ਾਰਟ ਵੀਡੀਓ ਐਪ ਦਾ 50 ਫੀਸਦ ਹਿੱਸਾ ਮਿਲਣਾ ਚਾਹੀਦਾ ਹੈ। ਹਾਲ ਹੀ ਵਿਚ ਲਾਗੂ ਇਕ ਕਾਨੂੰਨ ਕਰਕੇ ਸ਼ਨਿੱਚਰਵਾਰ ਰਾਤ ਤੋਂ (TikTok) ਅਮਰੀਕਾ ਵਿਚ ਬੰਦ ਹੋ ਗਿਆ ਸੀ। ਹਾਲਾਂਕਿ ਟਰੰਪ ਨੇ ਐਲਾਨ ਕੀਤਾ ਕਿ ਉਹ ਰਾਸ਼ਟਰਪਤੀ ਵਜੋਂ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਇਕ ਕਾਰਜਕਾਰੀ ਹੁਕਮ ’ਤੇ ਸਹੀ ਪਾਉਣਗੇ, ਜਿਸ ਨਾਲ ਕਾਨੂੰਨ ਦੇ ਅਮਲ ਵਿਚ ਦੇਰੀ ਕੀਤੀ ਜਾਵੇਗੀ। ਇਸ ਮਗਰੋਂ (TikTok) ਮਹਿਜ਼ 24 ਘੰਟਿਆਂ ਅੰਦਰ ਮੁੜ ਚਾਲੂ ਹੋ ਜਾਵੇਗਾ। ਕਾਬਿਲੇਗੌਰ ਹੈ ਕਿ 17 ਕਰੋੜ ਅਮਰੀਕੀ ਇਸ ਸ਼ਾਰਟ ਵੀਡੀਓ ਐਪ ਦੀ ਵਰਤੋਂ ਕਰਦੇ ਹਨ।