ਵਾਸ਼ਿੰਗਟਨ : ਆਪਣਾ ਪੰਜਾਬ ਮੀਡੀਆ : ਟਰੰਪ ਨੇ ਆਪਣੇ ਸਲਾਹਕਾਰਾਂ ਨੂੰ ਕਿਹਾ ਹੈ ਕਿ ਉਹ ਰਾਸ਼ਟਰਪਤੀ ਬਣਨ ਮਗਰੋਂ ਚੀਨ ਅਤੇ ਭਾਰਤ ਦਾ ਦੌਰਾ ਕਰਨਾ ਚਾਹੁੰਦੇ ਹਨ।ਰਿਪੋਰਟ ਮੁਤਾਬਕ ਭਾਰਤ ਨਾਲ ਗੱਲਬਾਤ ਦਾ ਮੁੱਢ ਉਦੋਂ ਬੱਝਿਆ ਸੀ ਜਦੋਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਪਿਛਲੇ ਮਹੀਨੇ ਕ੍ਰਿਸਮਸ ਦੇ ਆਸ-ਪਾਸ ਵਾਸ਼ਿੰਗਟਨ ਡੀਸੀ ਦਾ ਦੌਰਾ ਕੀਤਾ ਸੀ। ਭਾਰਤ ਨੇ ਕੁਆਡ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨੀ ਹੈ ਜਿਸ ’ਚ ਆਸਟਰੇਲੀਆ, ਜਪਾਨ ਅਤੇ ਅਮਰੀਕਾ ਦੇ ਆਗੂ ਸ਼ਮੂਲੀਅਤ ਕਰਨਗੇ।