ਮੁਲਕ ਵਿਚ ਪੱਕਾ ਹੋਇਆ ਅਨਮੋਲ ਵਧੀਆ ਕ੍ਰਿਕਟ ਖਿਡਾਰੀ ਵੀ ਸੀ
ਸਿਡਨੀ : ਆਪਣਾ ਪੰਜਾਬ ਮੀਡੀਆ : ਲੰਘੇ ਹਫਤੇ ਆਸਟਰੇਲੀਆ ਰਹਿੰਦੇ ਬਟਾਲਾ ਨਾਲ ਜੁੜਦੇ ਪਿਛੋਕੜ ਵਾਲੇ ਪੰਜਾਬੀ ਨੌਜੁਆਨ ਤੇ ਕ੍ਰਿਕਟ ਖਿਡਾਰੀ ਅਨਮੋਲ ਸਿੰਘ ਬਾਜਵਾ (36) ਦੇ ਹੋਏ ਕਤਲ ਦੇ ਮਾਮਲੇ ਵਿਚ ਅਨਮੋਲ ਦੇ ਵੱਡੇ ਭਰਾ ਨੇ ਭਰਾ ਦੀ ਹੱਤਿਆ ਵਿੱਚ ਸ਼ਾਮਲ ਸਾਜ਼ਿਸ਼ ਘਾੜਿਆਂ ਨੂੰ ਫੜਨ ਦੀ ਮੰਗ ਪੁਲੀਸ ਕੋਲ ਉਭਾਰੀ ਹੈ। ਪੁਲੀਸ ਹੁਣ ਉਸ ਥਿਊਰੀ ’ਤੇ ਵੀ ਕੰਮ ਕਰ ਰਹੀ ਹੈ ਅਤੇ ਜਲਦੀ ਹੀ ਕਤਲ ਦੀ ਗੁੱਥੀ ਸੁਲਝਾ ਲੈਣ ਦੇ ਦਾਅਵੇ ਕੀਤੇ ਜਾ ਰਹੇ ਹਨ। ਪੁਲੀਸ ਵਲੋਂ ਮੁੱਖ ਮੁਲਜ਼ਮ ਇਸ਼ਟਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਸ ਦੇ ਫ਼ੋਨ ਤੋਂ ਡਾਇਲ ਹੋਏ ਨੰਬਰਾਂ ’ਤੇ ਸੰਪਰਕ ਕਰ ਕੇ ਕਤਲ ਦੀਆਂ ਤੰਦਾਂ ਜੋੜੀਆਂ ਜਾ ਰਹੀਆਂ ਹਨ। ਅਨਮੋਲ ਤੇ ਇਸ਼ਟਪਾਲ ਪੰਜਾਬ ਦੇ ਬਟਾਲਾ ਖੇਤਰ ਨਾਲ ਸਬੰਧਤ ਹਨ।