ਭਾਜਪਾ ਦੀ ਹੂੰਝਾਂ ਫੇਰ ਜਿੱਤ ਤੋਂ ਬਾਅਦ 27 ਸਾਲਾਂ ਬਾਅਦ ਦਿੱਲੀ ਦੀ ਸੱਤਾ ‘ਚ ਵਾਪਸੀ, ਆਪ ਦੇ ਕੇਜਰੀਵਾਲ, ਮਨੀਸ਼ ਸਿਸੋਦੀਆ ਸਮੇਤ ਦਿੱਗਜ਼ ਨੇਤਾਵਾਂ ਨੂੰ ਮਿਲੀ ਕਰਾਰੀ ਹਾਰ
ਸਿੱਖ ਚਹਿਰਾ ਮਨਜਿੰਦਰ ਸਿੰਘ ਸਿਰਸਾ ਨੇ ਦਰਜ ਕੀਤੀ ਵੱਡੀ ਜਿੱਤ, ਮਿਲ ਸਕਦਾ ਵੱਡਾ ਮੰਤਰੀ ਪੱਦ
- ਦਿੱਲੀ ਵਾਸੀਆਂ ਨੇ ਮੁਫਤ ਖੋਰੀ ਦੀ ਸਕੀਮ ਨੂੰ ਸਿਰੇ ਤੋਂ ਨਕਾਰਿਆ
- ਕਾਂਗਰਸ ਪਾਰਟੀ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ
- ਦਿੱਲੀ ਦੇ ਕੁੱਲ 1.56 ਕਰੋੜ ਵੋਟਰਾਂ ਵਿੱਚੋਂ 60.54 ਪ੍ਰਤੀਸ਼ਤ ਨੇ ਪਾਈ ਸੀ ਵੋਟ
- ਚੋਣ ਅਧਿਕਾਰੀਆਂ ਅਨੁਸਾਰ ਪੰਜ ਹਜ਼ਾਰ ਕਰਮਚਾਰੀ ਕੀਤੇ ਗਏ ਤਾਇਨਾਤ
ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਦਿੱਲੀ ਵਿਧਾਨ ਸਭਾ ਦੇ ਮੈਂਬਰਾਂ ਦੀ ਚੋਣ ਲਈ 5 ਫਰਵਰੀ ਨੂੰ ਪਈਆਂ ਵੋਟਾਂ ਤੋਂ ਬਾਅਦ ਅੱਜ ਇਨ੍ਹਾਂ ਚੋਣਾਂ ਦੇ ਨਤੀਜੇ ਐਲਾਨੇ ਗਏ।ਇਸ ਦੌਰਾਨ 27 ਸਾਲ ਬਾਅਦ ਦਿੱਲੀ ਦੀ ਸੱਤਾ ਵਿੱਚ ਭਾਜਪਾ ਦੀ ਵਾਪਸੀ ਹੋ ਗਈ ਹੈ। ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਵੱਡਾ ਝਟਕਾ ਲੱਗਿਆ ਹੈ, ਦੱਸ ਦਈਏ ਕਿ ਆਪ ਦੇ ਮੁੱਖ ਆਗੂ ਅਰਵਿੰਦ ਕੇਜਰੀਵਾਲ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ।ਇਸੇ ਤਰ੍ਹਾਂ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਜੰਗਪੁਰਾ ਸੀਟ ਤੋਂ ਹਾਰੇ ਹਨ।ਇਨ੍ਹਾਂ ਤਰ੍ਹਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਰਾਜੌਰੀ ਗਾਰਡਨ ਸੀਟ ਤੋਂ ਜਿੱਤ ਪ੍ਰਾਪਤ ਕੀਤੀ। ਭਾਜਪਾ ਉਮੀਦਵਾਰ ਨੇ ਆਪ ਦੀ ਏ ਧਨਵਤੀ ਚੰਦੇਲਾ ਨੂੰ 18,190 ਵੋਟਾਂ ਨਾਲ ਹਰਾਇਆ।ਇਸ ਤੋਂ ਇਲਾਵਾ ਕੋਂਡਲੀ ਸੀਟ ਦੇ ਨਤੀਜੇ ਵੀ ਆ ਗਏ ਹਨ ਅਤੇ ਆਪ ਦੇ ਕੁਲਦੀਪ ਕੁਮਾਰ ਨੇ ਭਾਜਪਾ ਦੀ ਪ੍ਰਿਯੰਕਾ ਗੌਤਮ ਨੂੰ 6293 ਵੋਟਾਂ ਨਾਲ ਹਰਾਇਆ ਹੈ। ਭਾਜਪਾ ਆਗੂ ਤਰਵਿੰਦਰ ਸਿੰਘ ਨੇ ਜਿੱਤ ਹਾਸਲ ਕਰ ਲਈ ਹੈ। ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਭਾਜਪਾ ਉਮੀਦਵਾਰ ਰਮੇਸ਼ ਬਿਧੂੜੀ ਨੂੰ ਹਰਾਇਆ ਹੈ।