ਸ਼ਹਿਰ ਵਾਸੀਆਂ ਨੂੰ 500 ਰੁਪਏ
ਐਲਪੀਜੀ ਸਿਲੰਡਰ
ਮੁਫ਼ਤ ਰਾਸ਼ਨ ਕਿੱਟਾਂ
300 ਯੂਨਿਟ ਤੱਕ ਮੁਫ਼ਤ ਬਿਜਲੀ
ਔਰਤਾਂ ਨੂੰ 2,500 ਰੁਪਏ ਮਹੀਨਾਵਾਰ
ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਕਾਂਗਰਸ ਆਗੂਆਂ ਨੇ ਕਿਹਾ ਕਿ ਜੇ ਦਿੱਲੀ ਵਿੱਚ ਕਾਂਗਰਸ ਪਾਰਟੀ ਸੱਤਾ ਵਿੱਚ ਆਈ ਤਾਂ ਉਹ ਸ਼ਹਿਰ ਵਾਸੀਆਂ ਨੂੰ 500 ਰੁਪਏ ਦਾ ਐਲਪੀਜੀ ਸਿਲੰਡਰ, ਮੁਫ਼ਤ ਰਾਸ਼ਨ ਕਿੱਟਾਂ ਅਤੇ 300 ਯੂਨਿਟ ਤੱਕ ਮੁਫ਼ਤ ਬਿਜਲੀ ਦੇਵੇਗੀ। ਇਹ ਐਲਾਨ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨੇ ਕੀਤਾ ਜੋ ਇੱਥੇ ਏਆਈਸੀਸੀ ਦਿੱਲੀ ਦੇ ਇੰਚਾਰਜ ਕਾਜ਼ੀ ਨਿਜ਼ਾਮੂਦੀਨ ਅਤੇ ਦਿੱਲੀ ਕਾਂਗਰਸ ਮੁਖੀ ਦੇਵੇਂਦਰ ਯਾਦਵ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਹ ਅੱਜ ਕਾਂਗਰਸ ਪਾਰਟੀ ਦੇ ਦਫ਼ਤਰ ਵਿੱਚ ਆਏ ਸਨ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਦਿੱਲੀ ਵਿੱਚ ਸੱਤਾ ਵਿੱਚ ਆਈ ਤਾਂ ਉਹ ਆਪਣੀਆਂ ਪੰਜ ਗਾਰੰਟੀਆਂ ਪੂਰੀਆਂ ਕਰੇਗੀ। 6 ਜਨਵਰੀ ਨੂੰ ਕਾਂਗਰਸ ਨੇ ਆਪਣੀ ‘ਪਿਆਰੀ ਦੀਦੀ ਯੋਜਨਾ’ ਦਾ ਐਲਾਨ ਕੀਤਾ ਸੀ। ਇਸ ਤਹਿਤ ਜੇ ਕਾਂਗਰਸੀ ਸੱਤਾ ਵਿੱਚ ਆਈ ਤਾਂ ਔਰਤਾਂ ਨੂੰ 2,500 ਰੁਪਏ ਦੀ ਮਹੀਨਾਵਾਰ ਵਿੱਤੀ ਗ੍ਰਾਂਟ ਦੇਵੇਗੀ।