ਚੰਡੀਗੜ੍ਹ : ਆਪਣਾ ਪੰਜਾਬ ਮੀਡੀਆ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਬਸੰਮਤੀ ਨਾਲ ਚੁਣੀਆਂ ਜਾਣ ਵਾਲੀਆਂ ਪੰਚਾਇਤਾਂ ਨੂੰ ਪੰਜ-ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।ਉਨ੍ਹਾਂ ਨੇ ਇਸ ਸਬੰਧੀ ਟਵੀਟ ਕਰਦਿਆਂ ਕਿ ਪੰਚਾਇਤੀ ਚੋਣਾਂ ‘ਚ ਅਸੀਂ ਦੁਬਾਰਾ ਪਹਿਲਾਂ ਵਾਲਾ ਪੁਰਾਣਾ ਮਾਹੌਲ ਬਹਾਲ ਕਰਨਾ ਚਾਹੁੰਦੇ ਹਾਂ..ਜਦੋਂ ਸਰਪੰਚ ਪਿੰਡ ਦਾ ਹੁੰਦਾ ਸੀ ਨਾ ਕਿ ਕਿਸੇ ਪਾਰਟੀ ਦਾ ਤੇ ਪੰਚਾਇਤ ਮੈਂਬਰ ਦੀ ਇੱਜ਼ਤ ਬਹਾਲ ਕਰਨਾ ਚਾਹੁੰਦੇ ਹਾਂ… ਹੁੰਦਿਆਂ ਮੈਂ ਸੰਗਰੂਰ ਹਲਕੇ ਦੇ ਸਰਬ ਸੰਮਤੀ ਕਰਨ ਵਾਲੇ ਪਿੰਡਾਂ ਨੂੰ 2-2 ਲੱਖ ਦੀ ਗ੍ਰਾਂਟ ਦਿੰਦਾ ਸੀ…ਹੁਣ ਬਤੌਰ ਮੁੱਖ ਮੰਤਰੀ ਪੰਜਾਬ ਦੇ ਪਿੰਡਾਂ ‘ਚ ਸਰਬ ਸੰਮਤੀ ਕਰਨ ਵਾਲਿਆਂ ਨੂੰ 5-5 ਲੱਖ ਦੀ ਗ੍ਰਾਂਟ ਦੇਵਾਂਗੇ।