‘ਗੂਗਲ’ ਦੀ ਜਾਂਚ ਸਮੇਤ ਹੋਰ ਵਪਾਰ ਸਬੰਧੀ ਉਪਾਅ ਕਰਨ ਦਾ ਐਲਾਨ
ਪੇਈਚਿੰਗ : ਆਪਣਾ ਪੰਜਾਬ ਮੀਡਆ : ਚੀਨ ਦੇ ਵਣਜ ਮੰਤਰਾਲੇ ਨੇ ਅੱਜ ਐਲਾਨ ਕੀਤਾ ਕਿ ਉਹ ਅਮਰੀਕਾ ਖ਼ਿਲਾਫ਼ ਕਈ ਉਤਪਾਦਾਂ ’ਤੇ ਜਵਾਬੀ ਟੈਕਸ ਲਗਾ ਰਿਹਾ ਹੈ। ਚੀਨ ਨੇ ਨਾਲ ਹੀ ਅਮਰੀਕੀ ਸਰਚ ਇੰਜਣ ‘ਗੂਗਲ’ ਦੀ ਜਾਂਚ ਸਮੇਤ ਹੋਰ ਵਪਾਰ ਸਬੰਧੀ ਉਪਾਅ ਕਰਨ ਦਾ ਵੀ ਐਲਾਨ ਕੀਤਾ ਹੈ। ਸਰਕਾਰ ਨੇ ਕਿਹਾ ਕਿ ਕੋਲਾ ਤੇ ਤਰਲ ਕੁਦਰਤੀ ਗੈਸ (ਐੱਲਐੱਨਜੀ) ਉਤਪਾਦਾਂ ’ਤੇ 15 ਫੀਸਦ ਅਤੇ ਕੱਚੇ ਤੇਲ, ਖੇਤੀ ਮਸ਼ੀਨਰੀ ਤੇ ਵੱਡੀਆਂ ਕਾਰਾਂ ’ਤੇ 10 ਫੀਸਦ ਟੈਕਸ ਲਾਇਆ ਜਾਵੇਗਾ। ਬਿਆਨ ’ਚ ਕਿਹਾ ਗਿਆ ਹੈ, ‘ਅਮਰੀਕਾ ਦਾ ਇੱਕਪਾਸੜ ਟੈਕਸ ਵਾਧਾ ਵਿਸ਼ਵ ਵਪਾਰ ਸੰਗਠਨ ਦੇ ਨਿਯਮਾਂ ਦੀ ਗੰਭੀਰ ਉਲੰਘਣਾ ਹੈ। ਇਹ ਆਪਣੀਆਂ ਸਮੱਸਿਆਵਾਂ ਹੱਲ ਕਰਨ ’ਚ ਕੋਈ ਮਦਦ ਨਹੀਂ ਕਰੇਗਾ ਬਲਕਿ ਇਹ ਚੀਨ ਤੇ ਅਮਰੀਕਾ ਵਿਚਾਲੇ ਆਮ ਆਰਥਿਕ ਤੇ ਵਪਾਰ ਸਹਿਯੋਗ ਨੂੰ ਨੁਕਸਾਨ ਪਹੁੰਚਾਏਗਾ।