ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਸੀਬੀਆਈ ਨੇ ਵਿਦੇਸ਼ੀ ਫੰਡਾਂ ਨਾਲ ਜੁੜੇ ਨੇਮਾਂ ਦੀ ਕਥਿਤ ਉਲੰਘਣਾ ਲਈ ਸਾਬਕਾ ‘ਆਪ’ ਵਿਧਾਇਕ ਦੁਰਗੇਸ਼ ਪਾਠਕ ਦੀ ਰਿਹਾਇਸ਼ ’ਤੇ ਛਾਪਾ ਮਾਰਿਆ ਹੈ ਅਧਿਕਾਰੀਆਂ ਨੇ ਕਿਹਾ ਕਿ ਏਜੰਸੀ ਨੇ ਫੌਰੇਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ (FCRA) ਦੀ ਕਥਿਤ ਉਲੰਘਣਾ ਲਈ ਪਾਠਕ ਖਿਲਾਫ਼ ਕੇਸ ਦਰਜ ਕੀਤਾ ਸੀ। ਉਧਰ ‘ਆਪ’ ਸੰਸਦ ਮੈਂਬਰ ਸੰਜੈ ਸਿੰਘ ਨੇ ਇਨ੍ਹਾਂ ਛਾਪਿਆਂ ਦੇ ਪ੍ਰਤੀਕਰਮ ਵਿਚ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੂੰ ਤਬਾਹ ਕਰਨ ਲਈ ਸੱਤਾਧਾਰੀ ਭਾਜਪਾ ਵੱਲੋਂ ‘ਹਰ ਦਾਅ ਪੇਚ ਤੇ ਪੈਂਤੜਾ’ ਵਰਤਿਆ ਜਾ ਰਿਹਾ ਹੈ।
ਰਾਜ ਸਭਾ ਮੈਂਬਰ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਭਾਜਪਾ ਦਾ ਗੰਦੀ ਖੇਡ ਫਿਰ ਸ਼ੁਰੂ ਹੋ ਗਈ ਹੈ। ਸੀਬੀਆਈ ਗੁਜਰਾਤ ਦੇ ਸਹਿ-ਇੰਚਾਰਜ ਪਾਠਕ 25 ਦੇ ਘਰ ਪਹੁੰਚ ਗਈ ਹੈ। ਮੋਦੀ ਸਰਕਾਰ ਨੇ @AamAadmiParty ਨੂੰ ਤਬਾਹ ਕਰਨ ਲਈ ਹਰ ਦਾਅ ਪੇਚ ਤੇ ਪੈਂਤੜਾ ਅਜ਼ਮਾਇਆ ਹੈ, ਪਰ ਫਿਰ ਵੀ ਸ਼ਾਂਤੀ ਨਹੀਂ ਹੈ। ਗੁਜਰਾਤ ਵਿੱਚ ਭਾਜਪਾ ਦੀ ਹਾਲਤ ਖਰਾਬ ਹੈ। ਜਿਵੇਂ ਹੀ ਪਾਠਕ 25 ਨੂੰ ਗੁਜਰਾਤ ਦਾ ਸਹਿ-ਇੰਚਾਰਜ ਬਣਾਇਆ ਗਿਆ, ਧਮਕੀ ਦੇਣ ਲਈ ਸੀਬੀਆਈ ਨੂੰ ਉਨ੍ਹਾਂ ਦੇ ਘਰ ਭੇਜ ਦਿੱਤਾ।