ਦਿੱਲੀ ਪੁਲੀਸ ’ਤੇ ਭਾਜਪਾ ਵਰਕਰਾਂ ਦੀ ਢਾਲ ਬਣਨ ਦਾ ਦੋਸ਼ ਲਾਇਆ
ਨਵੀਂ ਦਿੱਲੀ : ਆਪਣਾ ਪੰਜਾਬ ਮੀਡਆ : ਦਿੱਲੀ ਪੁਲੀਸ ਨੇ ਆਦਰਸ਼ ਚੋਣ ਜ਼ਾਬਤੇ (ਐੱਮਸੀਸੀ) ਦੀ ਕਥਿਤ ਉਲੰਘਣਾ ਤੇ ਸਰਕਾਰੀ ਅਧਿਕਾਰੀ ਦੀ ਡਿਊਟੀ ਵਿਚ ਅੜਿੱਕਾ ਡਾਹੁਣ ਦੇ ਦੋਸ਼ ਵਿਚ ਮੁੱਖ ਮੰਤਰੀ ਤੇ ਕਾਲਕਾਜੀ ਹਲਕੇ ਤੋਂ ‘ਆਪ’ ਉਮੀਦਵਾਰ ਆਤਿਸ਼ੀ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਅਧਿਕਾਰੀ ਨੇ ਕਿਹਾ, ‘‘ਅਸੀਂ ਗੋਵਿੰਦਪੁਰੀ ਪੁਲੀਸ ਥਾਣੇ ਵਿਚ ਵੱਖ ਵੱਖ ਧਾਰਾਵਾਂ ਤਹਿਤ ਕਾਲਕਾਜੀ ਤੋਂ ‘ਆਪ’ ਉਮੀਦਵਾਰ ਖਿਲਾਫ਼ ਕੇਸ ਦਰਜ ਕੀਤਾ ਹੈ। ਅਗਲੇਰੀ ਜਾਂਚ ਦਾ ਅਮਲ ਜਾਰੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਫਤਿਹ ਸਿੰਘ ਮਾਰਗ ’ਤੇ ‘ਆਪ’ ਉਮੀਦਵਾਰ ਨੂੰ 50-70 ਸਮਰਥਕਾਂ ਅਤੇ 10 ਗੱਡੀਆਂ ਸਮੇਤ ਮਿਲਣ ’ਤੇ ਉਪਰੋਕਤ ਕਾਰਵਾਈ ਕੀਤੀ ਗਈ। ਪੁਲੀਸ ਨੇ ਉਨ੍ਹਾਂ ਨੂੰ ਆਦਰਸ਼ ਚੋਣ ਜ਼ਾਬਤੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਲਾਕਾ ਖਾਲੀ ਕਰਨ ਦੇ ਨਿਰਦੇਸ਼ ਦਿੱਤੇ, ਪਰ ਉਨ੍ਹਾਂ ਇੱਕ ਅਧਿਕਾਰੀ ਨੂੰ ਉਸ ਦੀ ਡਿਊਟੀ ਕਰਨ ਤੋਂ ਰੋਕਿਆ।