ਸੂਬੇ ਦੀ ਪ੍ਰਭੂਸੱਤਾ ਨੂੰ ਕੁਚਲਣ ਦਾ ਦੋਸ਼
ਗੈਰ-ਕਾਨੂੰਨੀ ਐਲਾਨਣ ਅਤੇ ਤਾਇਨਾਤੀ ਨੂੰ ਰੋਕਣ ਲਈ ਰੋਕ ਲਾਉਣ ਦਾ ਹੁਕਮ ਜਾਰੀ ਕਰਨ ਦੀ ਕੀਤੀ ਮੰਗ
ਨੈਸ਼ਨਲ ਗਾਰਡ ਜਵਾਨ ਤਾਇਨਾਤ ਨਾ ਕੀਤੇ ਹੁੰਦੇ ਤਾਂ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਜਾਂਦਾ : ਟਰੰਪ
ਕੈਲੀਫੋਰਨੀਆ : ਆਪਣਾ ਪੰਜਾਬ ਮੀਡੀਆ : ਬੌਂਟਾ ਨੇ ਕਿਹਾ, ‘‘ਅਸੀਂ ਰਾਸ਼ਟਰਪਤੀ ਵੱਲੋਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਨ ਅਤੇ ਕੈਲੀਫੋਰਨੀਆ ਵਿੱਚ ਨੈਸ਼ਨਲ ਗਾਰਡ ਫੌਜਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਤਾਇਨਾਤ ਕਰਨ ਨੂੰ ਹਲਕੇ ਵਿੱਚ ਨਹੀਂ ਲੈ ਰਹੇ।ਉਨ੍ਹਾਂ ਨੇ ਅਦਾਲਤ ਤੋਂ ਨੈਸ਼ਨਲ ਗਾਰਡ ਦੀ ਵਰਤੋਂ ਨੂੰ ਗੈਰ-ਕਾਨੂੰਨੀ ਐਲਾਨਣ ਅਤੇ ਤਾਇਨਾਤੀ ਨੂੰ ਰੋਕਣ ਲਈ ਰੋਕ ਲਾਉਣ ਦਾ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਹੈ। ਉਧਰ, ਟਰੰਪ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੇ ਨੈਸ਼ਨਲ ਗਾਰਡ ਜਵਾਨ ਤਾਇਨਾਤ ਨਾ ਕੀਤੇ ਹੁੰਦੇ ਤਾਂ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਜਾਂਦਾ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਮੈਰੀਨਾਂ ਨੂੰ ਇਮੀਗ੍ਰੇਸ਼ਨ ਏਜੰਟਾਂ ਸਮੇਤ ਸੰਘੀ ਜਾਇਦਾਦ ਅਤੇ ਕਰਮਚਾਰੀਆਂ ਦੀ ਰੱਖਿਆ ਲਈ ਤਾਇਨਾਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੈਂਟਾਗਨ ਨੇ ਕਿਹਾ ਕਿ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਸੰਘੀ ਫੌਜਾਂ ਦੀ ਤਾਇਨਾਤੀ ’ਤੇ 13.4 ਕਰੋੜ ਅਮਰੀਕੀ ਡਾਲਰ ਖਰਚ ਹੋਣਗੇ।