ਧਮਾਕਿਆਂ ਦੀ ਅਵਾਜ ਸੁਣ, ਪਿੰਡ ਵਾਸੀ ਤੇ ਸ਼ਹਿਰ ਵਿਚ ਸਹਿਮ ਦਾ ਮਾਹੌਲ
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਛਿਛਰਾ ਵਿੱਚ ਅੱਜ ਤੱੜਕਸਾਰ ਪਿੰਡ ਦੇ ਖੇਤਾਂ ਵਿੱਚ ਤਿੰਨ ਸੋ ਮੀਟਰ ਦੇ ਘੇਰੇ ਵਿੱਚ ਹੋਏ ਚਾਰ ਧਮਾਕਿਆ ਨੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਆਸਪਾਸ ਦੇ ਘਰਾਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ ਪਿੰਡ ਦੇ ਨੌਜਵਾਨ ਗੁਰਕਰਨ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਤਕਰੀਬਨ ਸਵੇਰੇ ਪੰਜ ਵਜੇ ਦੇ ਕਰੀਬ ਮੇਰੀ ਪੈਲੀ ਵਿੱਚ ਜ਼ਬਰਦਸਤ ਧਮਾਕਾ ਹੋਇਆ ਅਤੇ ਮੇਰੇ ਘਰਦੇ ਸਾਰੇ ਸ਼ੀਸ਼ੇ ਟੁੱਟ ਗਏ ਅਤੇ ਉਸਤੋਂ ਬਾਅਦ ਲਗਾਤਾਰ ਲਾਗੇ ਲਾਗੇ ਤਿੰਨ ਹੋਰ ਧਮਾਕਿਆ ਦੀ ਅਵਾਜ਼ ਸੁਣੀ ਜਿਥੇ ਜਿਥੇ ਧਮਾਕਾ ਹੋਇਆ ਉਥੇ ਡੂੰਘੇ ਟੋਏ ਪੈ ਗਏ ਧਮਾਕੇ ਖੇਤਾਂ ਵਿੱਚ ਹੋਣ ਕਰਕੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਮੌਕੇ ਤੇ ਪੁਲਿਸ ਪ੍ਰਸ਼ਾਸਨ ਨਾਲ਼ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਮਨਾ ਕਰ ਦਿੱਤਾ ਕਿ ਇਹ ਵਿਸ਼ਾ ਆਰਮੀ ਨਾਲ਼ ਸਬੰਧਤ ਹੈ
