ਧਮਾਕੇ ਵਿੱਚ ਪਾਕਿਸਤਾਨ ਫੋਜ ਦੇ 4 ਜਵਾਨਾਂ ਦੀ ਮੌਤ, ਇੱਕੋ ਸਮੇਂ ਤਿੰਨ ਧਮਾਕੇ ਕੀਤੇ ਗਏ ਮਹਿਸੂਸ
ਇਹ ਧਮਾਕੇ ਡਰੋਨ ਨਾਲ ਕੀਤੇ ਗਏ ਹਨ
ਇਲਾਕੇ ਵਿੱਚ ਹੋਇਆ ਦਹਿਸ਼ਤ ਦਾ ਮਾਹੌਲ
ਲਾਹੌਰ ਵਿੱਚ ਧਮਾਕਾ ਹੁੰਦਿਆਂ ਵੱਜੇ ਜੰਗ ਸਾਇਰਨ
ਆਸਮਾਨ ‘ਚ ਹੋਇਆ ਧੂੰਆਂ ਹੀ ਧੂੰਆਂ
ਲਾਹੌਰ : ਆਪਣਾ ਪੰਜਾਬ ਮੀਡੀਆ : ਪਾਕਿਸਤਾਨ ਦੇ ਲਾਹੌਰ ਏਅਰਪੋਰਟ ਨਜ਼ਦੀਕ 3 ਧਮਾਕੇ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਧਮਾਕੇ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ, ਜਿਸ ਵਿਚ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਤੇ ਲੋਕਾਂ ਵਿਚ ਹਫੜਾ-ਦਫੜੀ ਮਚ ਗਈ ਹੈ। ਲੋਕ ਘਰਾਂ ਤੋਂ ਬਾਹਰ ਨਿਕਲ ਰਹੇ ਹਨ।ਲਾਹੌਰ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਲਾਹੌਰ ਦੇ ਵਾਲਟਨ ਰੋਡ ‘ਤੇ ਪਹਿਲਾ ਧਮਾਕਾ ਹੁੰਦਾ ਹੈ ਜਿਸ ਤੋਂ ਬਾਅਦ ਅਧਿਕਾਰੀ ਮੌਕੇ ਉਤੇ ਪਹੁੰਚਦੇ ਹਨ। ਦੂਜਾ ਧਮਾਕਾ ਪਾਕਿਸਤਾਨ ਦੇ ਗੋਪਾਲ ਨਗਰ ਨੇੜੇ ਤੇ ਤੀਜਾ ਨਸੀਰਾਬਾਦ ਖੇਤਰਾਂ ਵਿੱਚ ਧਮਾਕਾ ਹੁੰਦਾ ਹੈ ਜਿਸ ਤੋੰ ਬਾਅਦ ਲੋਕ ਡਰ ਜਾਂਦੇ ਹਨ। ਆਸਮਾਨ ਵਿਚ ਧੂੰਏਂ ਦੇ ਬੱਦਲ ਦਿਖਾਈ ਦਿੱਤੇ ਹਨ ਤੇ ਇਸ ਤੋਂ ਬਾਅਦ ਸਾਇਰਨ ਵਜਦਾ ਦਿਖਾਈ ਦਿੱਤਾ ਹੈ। ਭਾਰਤ ਦੇ ਆਪ੍ਰੇਸ਼ਨ ਸਿੰਦੂਰ ਤੋਂ ਇਲਾਵਾ, 12 ਪਾਕਿਸਤਾਨੀ ਫੌਜੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਬੀਐਲਏ ਨੇ ਪਾਕਿਸਤਾਨੀ ਫੌਜ ਦੇ ਵਾਹਨ ‘ਤੇ ਹਮਲਾ ਕੀਤਾ। ਪਾਕਿਸਤਾਨੀ ਫੌਜ ਦੀ ਗੱਡੀ ਨੂੰ ਆਈਈਡੀ ਧਮਾਕੇ ਨਾਲ ਉਡਾ ਦਿੱਤਾ ਗਿਆ।