ਠਾਕੁਰ ਵੱਲੋਂ ਸਰਕਾਰ ਬਣਨ ’ਤੇ ਸਾਰੇ ਐਲਾਨਾਂ ਨੂੰ ਪੂਰਾ ਕਰਨ ਦਾ ਵਾਅਦਾ
ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਭਾਰਤੀ ਜਨਤਾ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ ਮੈਨੀਫੈਸਟੋ ਦਾ ਦੂਜਾ ਹਿੱਸਾ ਜਾਰੀ ਕੀਤਾ। ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਅਨੁਰਾਗ ਠਾਕੁਰ ਨੇ ਸੰਕਲਪ ਪੱਤਰ ਦੇ ਭਾਗ-2 ਨੂੰ ਜਾਰੀ ਕਰਦੇ ਹੋਏ ਦਿੱਲੀ ਵਿੱਚ ਸਰਕਾਰ ਬਣਨ ‘ਤੇ ਸਾਰੇ ਐਲਾਨਾਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਾਡਾ ਇਰਾਦਾ ਇੱਕ ਵਿਕਸਤ ਦਿੱਲੀ ਲਈ ਹੈ। ਪੰਜ ਸਾਲਾਂ ਵਿੱਚ ਇੱਕ ਸੰਕਲਪ ਤੋਂ ਇੱਕ ਪ੍ਰਾਪਤੀ ਵੱਲ ਵਧਾਂਗੇ। ਜਦੋਂ ਵਿਕਸਤ ਭਾਰਤ ਦੀ ਗੱਲ ਕੀਤੀ ਜਾਂਦੀ ਤਾਂ ਇੱਕ ਵਿਕਸਤ ਦਿੱਲੀ ਦੀ ਜ਼ਰੂਰਤ ਹੁੰਦੀ ਹੈ। ਜਿੱਥੇ ਵੀ ਭਾਜਪਾ ਸੱਤਾ ਵਿੱਚ ਰਹੀ ਹੈ, ਉੱਥੇ ਜਨਤਕ ਭਲਾਈ, ਉਨ੍ਹਾਂ ਦੀ ਤਰਜੀਹ ਰਹੀ ਹੈ।
ਭਾਜਪਾ ਵੱਲੋਂ ਦਿੱਲੀ ਦੇ ਲੋੜਵੰਦ ਵਿਦਿਆਰਥੀਆਂ ਨੂੰ ਸਰਕਾਰੀ ਵਿਦਿਅਕ ਸੰਸਥਾਵਾਂ ਵਿੱਚ ਕੇਜੀ ਤੋਂ ਪੀਜੀ ਤੱਕ ਮੁਫ਼ਤ ਸਿੱਖਿਆ ਦਾ ਵਾਅਦਾ ਕੀਤਾ ਗਿਆ ਹੈ ਅਤੇ ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ 15 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਅਤੇ ਪ੍ਰੀਖਿਆ ਲਈ ਦੋ ਵਾਰ ਦੀ ਅਰਜ਼ੀ ਫੀਸ ਅਤੇ ਯਾਤਰਾ ਖਰਚਿਆਂ ਦੀ ਅਦਾਇਗੀ ਕੀਤੀ ਜਾਵੇਗੀ।