ਠਾਕੁਰ ਵੱਲੋਂ ਸਰਕਾਰ ਬਣਨ ’ਤੇ ਸਾਰੇ ਐਲਾਨਾਂ ਨੂੰ ਪੂਰਾ ਕਰਨ ਦਾ ਵਾਅਦਾ
ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਭਾਰਤੀ ਜਨਤਾ ਪਾਰਟੀ ਨੇ ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ ਮੈਨੀਫੈਸਟੋ ਦਾ ਦੂਜਾ ਹਿੱਸਾ ਜਾਰੀ ਕੀਤਾ। ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਅਨੁਰਾਗ ਠਾਕੁਰ ਨੇ ਸੰਕਲਪ ਪੱਤਰ ਦੇ ਭਾਗ-2 ਨੂੰ ਜਾਰੀ ਕਰਦੇ ਹੋਏ ਦਿੱਲੀ ਵਿੱਚ ਸਰਕਾਰ ਬਣਨ ‘ਤੇ ਸਾਰੇ ਐਲਾਨਾਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਾਡਾ ਇਰਾਦਾ ਇੱਕ ਵਿਕਸਤ ਦਿੱਲੀ ਲਈ ਹੈ। ਪੰਜ ਸਾਲਾਂ ਵਿੱਚ ਇੱਕ ਸੰਕਲਪ ਤੋਂ ਇੱਕ ਪ੍ਰਾਪਤੀ ਵੱਲ ਵਧਾਂਗੇ। ਜਦੋਂ ਵਿਕਸਤ ਭਾਰਤ ਦੀ ਗੱਲ ਕੀਤੀ ਜਾਂਦੀ ਤਾਂ ਇੱਕ ਵਿਕਸਤ ਦਿੱਲੀ ਦੀ ਜ਼ਰੂਰਤ ਹੁੰਦੀ ਹੈ।
ਜਿੱਥੇ ਵੀ ਭਾਜਪਾ ਸੱਤਾ ਵਿੱਚ ਰਹੀ ਹੈ, ਉੱਥੇ ਜਨਤਕ ਭਲਾਈ, ਉਨ੍ਹਾਂ ਦੀ ਤਰਜੀਹ ਰਹੀ ਹੈ। ਕੇਂਦਰ ਸਰਕਾਰ ਦੇ ਨਾਲ-ਨਾਲ ਰਾਜ ਸਰਕਾਰਾਂ ਦੀ ਮਦਦ ਨਾਲ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਅਤੇ ਉਨ੍ਹਾਂ ਨੂੰ ਸਹੂਲਤਾਂ ਵੀ ਦਿੱਤੀਆਂ ਹਨ। ਭਾਜਪਾ ਦੇ ਮੈਨੀਫੈਸਟੋ ਦੇ ਐਲਾਨਾਂ ਵਿੱਚ ਕਈ ਵਰਗਾਂ ਨਾਲ ਵਾਅਦੇ ਕੀਤੇ ਗਏ ਹਨ।