ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਦੇ ਹੋਏ ਦਾਅਵਾ ਕੀਤਾ ਕਿ “ਹੁਣ ਉਨ੍ਹਾਂ ਦੀ ਵਾਰੀ ਹੈ ਕਿ ਉਹ ਆਪਣਾ ਪੱਖ ਰੱਖਣ। ਮੀਡੀਆ ਨਾਲ ਗੱਲ ਕਰਦਿਆਂ ਬਿੱਟੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਆਤਿਸ਼ੀ ਦੇ ਮੁੱਖ ਮੰਤਰੀ ਘਰ ‘ਸ਼ੀਸ਼ ਮਹਿਲ’ ਨੂੰ ਹੁਣ ਲੋਕਾਂ ਨੇ ਖਾਲੀ ਕਰਵਾ ਲਿਆ ਹੈ। ਅੱਜ ਪੂਰਾ ਦੇਸ਼ ਦਿੱਲੀ ਦੇ ਭਾਜਪਾ ਵਰਕਰਾਂ ਦੀ ਜਿੱਤ ਦਾ ਜਸ਼ਨ ਮਨਾ ਰਿਹਾ ਹੈ… ਜਦੋਂ ਪੰਜਾਬ ਵਿੱਚ ਭਾਜਪਾ ਸੱਤਾ ਵਿੱਚ ਆਵੇਗੀ, ਤਾਂ ਕਿਸੇ ਨੂੰ ਵੀ ਵਿਦੇਸ਼ ਜਾਣ ਲਈ ਆਪਣਾ ਘਰ, ਜਾਇਦਾਦ ਜਾਂ ਜ਼ਮੀਨ ਨਹੀਂ ਵੇਚਣੀ ਪਵੇਗੀ। ਇੱਥੇ ਸਾਰਿਆਂ ਨੂੰ ਕੰਮ ਮਿਲੇਗਾ।