Assam ਨੂੰ ਸਿਰਫ਼ ਐੱਨ ਡੀ ਏ ਘੁਸਪੈਠ ਤੋਂ ਮੁਕਤ ਕਰ ਸਕਦੈ: Yogi Adityanath

News Online
1 Min Read

ਆਪਣਾ ਪੰਜਾਬ ਮੀਡੀਆ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਕਿਹਾ ਕਿ ਸਿਰਫ਼ ਭਾਜਪਾ ਦੀ ਅਗਵਾਈ ਵਾਲਾ ਐੱਨ ਡੀ ਏ ਗੱਠਜੋੜ ਹੀ ਅਸਾਮ ਨੂੰ ਘੁਸਪੈਠੀਆਂ ਤੋਂ ਮੁਕਤ ਕਰ ਸਕਦਾ ਹੈ ਅਤੇ ਜਨਸੰਖਿਆ ਤਬਦੀਲੀ ਨੂੰ ਰੋਕ ਸਕਦੀ ਹੈ। ਭਾਜਪਾ ਸਰਕਾਰਾਂ ਜੋ ਵਾਅਦਾ ਕਰਦੀਆਂ ਹਨ, ਉਹ ਪੂਰਾ ਕਰਦੀਆਂ ਹਨ। ਯਕੀਨੀ ਬਣਾਇਆ ਜਾਵੇਗਾ ਕਿ ਵਿਰਾਸਤ ਅਤੇ ਵਿਕਾਸ ਇਕੱਠੇ ਚੱਲਣ।

ਬਾਰਪੇਟਾ ਅਤੇ ਬਰਚੱਲਾ ਵਿੱਚ ਲਗਾਤਾਰ ਰੈਲੀਆਂ ਨੂੰ ਸੰਬੋਧਨ ਕਰਦਿਆਂ ਭਾਜਪਾ ਆਗੂ ਨੇ ਦੋਸ਼ ਲਾਇਆ ਕਿ ਕਾਂਗਰਸ ਆਪਣੇ ਲੰਬੇ ਕਾਰਜਕਾਲ ਦੌਰਾਨ ਸੂਬੇ ਅਤੇ ਇੱਥੋਂ ਦੇ ਲੋਕਾਂ ਦੀ ਰੱਖਿਆ ਕਰਨ ਵਿੱਚ ਅਸਫਲ ਰਹੀ ਹੈ। ਬਾਰਪੇਟਾ ਵਿੱਚ ਅਸਾਮ ਗਣ ਪਰਿਸ਼ਦ (ਏ ਜੀ ਪੀ) ਦੇ ਉਮੀਦਵਾਰ ਦੀਪਕ ਕੁਮਾਰ ਦਾਸ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਉਨ੍ਹਾਂ ਕਿਹਾ, ‘‘ਅਸਾਮ ਵਿੱਚ ਕਾਂਗਰਸ 60 ਸਾਲਾਂ ਤੱਕ ਸੱਤਾ ਵਿੱਚ ਰਹੀ ਪਰ ਇਸ ਨੇ ਸਿਰਫ਼ ਘੁਸਪੈਠ, ਹਿੰਸਾ ਅਤੇ ਦੰਗਿਆਂ ਨੂੰ ਉਤਸ਼ਾਹਿਤ ਕੀਤਾ। ਇਸ ਨੇ ਸਥਾਨਕ ਸੱਭਿਆਚਾਰ ਅਤੇ ਵਿਰਾਸਤ ਨੂੰ ਖ਼ਤਰੇ ਵਿੱਚ ਪਾ ਦਿੱਤਾ।’’ ਉਨ੍ਹਾਂ ਏ ਆਈ ਯੂ ਡੀ ਐੱਫ ’ਤੇ ਵੀ ਨਿਸ਼ਾਨਾ ਸੇਧਿਆ ਅਤੇ ਦੋਸ਼ ਲਾਇਆ ਕਿ ਇਹ ਘੁਸਪੈਠੀਆਂ ਨੂੰ ਹੱਲਾਸ਼ੇਰੀ ਦੇ ਰਹੀ ਹੈ ਤੇ ਉਨ੍ਹਾਂ ਦੇ ਸਹਿਯੋਗ ਨਾਲ ਸੱਤਾ ਵਿੱਚ ਆਉਣ ਦਾ ਟੀਚਾ ਰੱਖਦੀ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਐੱਨ ਡੀ ਏ ਸਰਕਾਰ ਸੂਬੇ ਵਿੱਚ ਸ਼ਾਂਤੀ ਅਤੇ ਸੁਰੱਖਿਆ ਯਕੀਨੀ ਬਣਾਏਗੀ।

Share This Article
Leave a Comment

Leave a Reply