ਕਾਂਗਰਸ ਨੇ ਮੋਹਨ ਭਾਗਵਤ ਦੀ ‘ਆਜ਼ਾਦੀ’ ਬਾਰੇ ਟਿੱਪਣੀ ਨੂੰ ਹਰ ਭਾਰਤੀ ਦਾ ਅਪਮਾਨ ਦੱਸਿਆ
ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਭਾਜਪਾ-ਆਰਐੱਸਐੱਸ ਦੇ ਨਾਲ-ਨਾਲ ਖੁਦ ‘ਭਾਰਤ ਰਾਜ’(ਇੰਡੀਅਨ ਸਟੇਟ) ਨਾਲ ਵੀ ਲੜ ਰਹੀ ਹੈ। ਇੱਥੇ ਨਵੇਂ ਕਾਂਗਰਸ ਹੈੱਡਕੁਆਰਟਰ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਨੂੰ ਵੀ ਨਿਸ਼ਾਨੇ ’ਤੇ ਲਿਆ ਅਤੇ ਕਿਹਾ ਕਿ ਉਨ੍ਹਾਂ ਦੀ ਇਹ ਟਿੱਪਣੀ ਕਿ ਰਾਮ ਮੰਦਰ ਦੇ ਅਭਿਸ਼ੇਕ ਮਗਰੋਂ ਭਾਰਤ ਨੂੰ ‘ਸੱਚੀ ਆਜ਼ਾਦੀ’ ਮਿਲੀ, ਦੇਸ਼ ਧਰੋਹ ਦੇ ਬਰਾਬਰ ਤੇ ਹਰ ਭਾਰਤੀ ਦਾ ਅਪਮਾਨ ਹੈ।