ਵੱਖ-ਵੱਖ ਜਥੇਬੰਦੀਆਂ ਨੇ ਘਟਨਾ ਦੀ ਜਾਂਚ ਕਰਾਉਣ ਦੀ ਕੀਤੀ ਮੰਗ
ਨਿਊਯਾਰਕ : ਆਪਣਾ ਪੰਜਾਬ ਮੀਡੀਆ : ਕੈਲੀਫੋਰਨੀਆ ਦੇ ਇਕ ਮਸ਼ਹੂਰ ਮੰਦਰ ਦੀਆਂ ਦੀਵਾਰਾਂ ’ਤੇ ਅਣਪਛਾਤੇ ਵਿਅਕਤੀਆਂ ਨੇ ਭਾਰਤ ਵਿਰੋਧੀ ਨਾਅਰੇ ਲਿਖ ਕੇ ਇਸ ਨੂੰ ਅਪਵਿੱਤਰ ਕਰ ਦਿੱਤਾ। ਅਮਰੀਕਾ ’ਚ ਹਿੰਦੂ ਫਿਰਕੇ ਦੇ ਪਵਿੱਤਰ ਅਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਇਹ ਇਕ ਹੋਰ ਘਟਨਾ ਹੈ। ਬੋਚਾਸਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ (ਬੀਏਪੀਐੱਸ) ਨੇ ਕਿਹਾ ਕਿ ਸਾਂ ਬਰਨਾਰਡੀਨੋ ਕਾਊਂਟੀ ਦੇ ਚੀਨੋ ਹਿਲਜ਼ ਸ਼ਹਿਰ ’ਚ ਸਥਿਤ ਉਸ ਦੇ ਸ੍ਰੀ ਸਵਾਮੀਨਾਰਾਇਣ ਮੰਦਰ ਨੂੰ ਅਪਵਿੱਤਰ ਕੀਤਾ ਗਿਆ ਹੈ। ਚੀਨੋ ਹਿਲਜ਼ ਲਾਸ ਏਂਜਲਸ ਕਾਊਂਟੀ ਦੀ ਸਰਹੱਦ ’ਤੇ ਹੈ। ਬੀਏਪੀਐੱਸ ਪਬਲਿਕ ਅਫੇਰਅਜ਼ ਨੇ ਕਿਹਾ, ‘‘ਇਕ ਹੋਰ ਮੰਦਰ ਨੂੰ ਅਪਵਿੱਤਰ ਕੀਤਾ ਗਿਆ ਹੈ। ਹਿੰਦੂ ਭਾਈਚਾਰਾ ਨਫ਼ਰਤ ਖਿਲਾਫ਼ ਡਟ ਕੇ ਖੜ੍ਹਾ ਹੈ। ਚੀਨੋ ਹਿਲਜ਼ ਅਤੇ ਦੱਖਣੀ ਕੈਲੀਫੋਰਨੀਆ ’ਚ ਫਿਰਕਾ ਇਕਜੁੱਟ ਹੈ ਅਤੇ ਅਸੀਂ ਕਦੇ ਵੀ ਨਫ਼ਰਤ ਨੂੰ ਫੈਲਣ ਨਹੀਂ ਦੇਵਾਂਗੇ।