ਹਰ ਪ੍ਰਵਾਸੀ ਨੂੰ 24 ਘੰਟੇ ਨਾਲ ਰੱਖਣੇ ਪੈਣਗੇ ਕਾਨੂੰਨੀ ਦਸਤਾਵੇਜ਼
ਵਾਸ਼ਿੰਗਟਨ : ਆਪਣਾ ਪੰਜਾਬ ਮੀਡੀਆ : ਅਮਰੀਕੀ ਪ੍ਰਸ਼ਾਸਨ ਨੇ ਇੱਕ ਨਵਾਂ ਨਿਯਮ ਲਾਗੂ ਕੀਤਾ ਹੈ, ਜਿਸ ਅਨੁਸਾਰ ਹਰ ਪ੍ਰਵਾਸੀ ਭਾਵੇਂ ਉਹ ਕਾਨੂੰਨੀ ਵੀਜ਼ਾ ਤੇ ਹੋਵੇ, ਨੂੰ ਆਪਣੇ ਕੋਲ ਹਰ ਸਮੇਂ ਕਾਨੂੰਨੀ ਦਸਤਾਵੇਜ਼ ਰੱਕਣੇ ਪੈਣਗੇ। ਇਹ ਨਿਯਮ 11 ਅਪ੍ਰੈਲ ਤੋਂ ਲਾਗੂ ਹੋ ਗਿਆ ਹੈ। ਇਹ ਨਿਯਮ ਟਰੰਪ ਦੇ ਹੁਕਮ ਤਹਿਤ ਲਾਗੂ ਕੀਤਾ ਗਿਆ ਹੈ, ਜਿਸਦਾ ਉਦੇਸ਼ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ
ਤੇ ਕਾਰਵਾਈ ਕਰਨਾ ਹੈ। ਅਮਰੀਕੀ ਅਦਾਲਤ ਨੇ ਸਰਕਾਰ ਨੂੰ ਇਸ ਵਿਵਾਦਪੂਰਨ ਨਿਯਮ ਨੂੰ ਲਾਗੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਨਿਯਮ ਤਹਿਤ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ `ਤੇ ਰਹਿ ਰਹੇ ਪ੍ਰਵਾਸੀਆਂ ਨੂੰ ਸਰਕਾਰ ਕੋਲ ਰਜਿਸਟਰ ਕਰਵਾਉਣਾ ਪਵੇਗਾ ਅਤੇ ਦਸਤਾਵੇਜ਼ ਆਪਣੇ ਕੋਲ ਰੱਖਣੇ ਪੈਣਗੇ।