ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਜਲਦੀ ਤੋਂ ਜਲਦੀ ਪੁਲਾੜ ਯਾਤਰੀਆਂ ਨੂੰ ਵਾਪਸ ਲਿਆਉਣ ਲਈ ਕਿਹਾ
ਵਾਸ਼ਿੰਗਟਨ ਡੀਸੀ : ਆਪਣਾ ਪੰਜਾਬ ਮੀਡੀਆ : ਐਲਨ ਮਸਕ ਨੇ ਆਪਣੇ ਸਪੇਸਐਕਸ ਰਾਹੀਂ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੈਰੀ ਨੂੰ ਸਪੇਤ ਤੋਂ ਧਰਤੀ ‘ਤੇ ਲਿਆਉਣ ਦਾ ਦਾਅਵਾ ਕੀਤਾ। ਨਵੇਂ ਚੁਣੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਪੇਸਐਕਸ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ (ਆਈਐੱਸਐੱਸ) ’ਤੇ ਫਸੇ ਦੋ ਪੁਲਾੜ ਯਾਤਰੀਆਂ ਨੂੰ ਜਿੰਨੀ ਜਲਦੀ ਸੰਭਵ ਹੋਵੇ ਘਰ ਲੈ ਕੇ ਆਉਣ ਲਈ ਕਿਹਾ ਹੈ। ਅਸੀਂ ਇਹ ਕੰਮ ਕਰਾਂਗੇ। ਇਹ ਭਿਆਨਕ ਹੈ ਕਿ ਬਿਡੇਨ ਪ੍ਰਸ਼ਾਸਨ ਨੇ ਐਨੇ ਲੰਬੇ ਸਮੇਂ ਤੱਕ ਉਨ੍ਹਾਂ ਨੂੰ ਉੱਥੇ ਛੱਡ ਰੱਖਿਆ।
ਇਸ ਪੋਸਟ ਦੇ ਜਵਾਬ ਵਿੱਚ ਰਾਸ਼ਟਰਪਤੀ ਟਰੰਪ ਨੇ ਦੋ ਪੁਲਾੜ ਯਾਤਰੀਆਂ ਬੈਰੀ ‘ਬੁਚ’ ਵਿਲਮੋਰ ਅਤੇ ਸੁਨੀਤਾ ਵਿਲੀਅਮਜ਼ ਦੀ ਸ਼ਮੂਲੀਅਤ ਵਾਲੇ ਹਾਲਾਤ ਨਾਲ ਨਜਿੱਠਣ ਦੇ ਢੰਗ ਸਬੰਧੀ ਬਿਡੇਨ ਪ੍ਰਸ਼ਾਸਨ ਪ੍ਰਤੀ ਨਿਰਾਸ਼ਾ ਜ਼ਾਹਿਰ ਕੀਤੀ। ਇਹ ਦੋਵੇਂ ਪੁਲਾੜ ਯਾਤਰੀ 5 ਜੂਨ 2024 ਤੋਂ ਆਈਐੱਸਐੱਸ ’ਤੇ ਫਸੇ ਹੋਏ ਹਨ।