ਲੋਕਾਂ ਨੂੰ ਕੀਤੀ ਗਈ ਅਪੀਲ : ਲੋਕਾਂ ਨੂੰ ਖ਼ਤਰੇ ਤੋਂ ਸੁਚੇਤ ਕਰਨ ਲਈ ਅਭਿਆਸ, ਸੋ ਡਰਨ ਦੀ ਲੋੜ ਨਹੀਂ: ਡਿਪਟੀ ਕਮਿਸ਼ਨਰ
ਭਲਕੇ ਹੋਣ ਵਾਲੀ ਮੌਕ ਡਰਿੱਲ ਲਈ ਪ੍ਰਸ਼ਾਸਨ ਵੱਲੋਂ ਐਡਵਾਇਜਰੀ ਜਾਰੀ ਕੀਤੀ ਗਈ ਹੈ। ਮਿਤੀ 7.5.2025 ਨੂੰ ਰਾਤ 9.00 ਵਜੇ ਤੋਂ 9.30 ਵਜੇ ਤੱਕ ਬਲੈਕਆਊਟ ਮੌਕ ਡਰਿੱਲ ਕੀਤੀ ਜਾਣੀ ਹੈ। ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਘਰਾਂ ਦੀਆਂ ਸਾਰੀਆਂ ਲਾਈਟਾਂ ਭਾਵੇਂ ਇਨਵਰਟਰ ਹੋਵੇ ਭਾਵੇਂ ਸੋਲਰ ਸਿਸਟਮ ਹੋਵੇ, ਉਹ ਬੰਦ ਕੀਤੇ ਜਾਣ। ਅੱਜ ਇਸ ਦੀ ਰਿਹਰਸਲ ਕੀਤੀ ਗਈ। ਹਦਾਇਤਾਂ ਵਿਚ ਕਿਹਾ ਗਿਆ ਕਿ ਬਾਜ਼ਾਰਾਂ ਵਿਚ ਫੰਕਸ਼ਨਾਂ ਵਿਚ ਜਿਹੜੀਆਂ ਲੜੀਆਂ ਲਗਾਈਆਂ ਜਾਂਦੀਆਂ ਹਨ ਉਨ੍ਹਾਂ ‘ਤੇ ਵੀ ਪੂਰੀ ਪਾਬੰਦੀ ਲਗਾਈ ਗਈ ਜਾਵੇ। ਜੇਕਰ ਕਿਸੇ ਤਰ੍ਹਾਂ ਦੀ ਐਮਰਜੈਂਸੀ ਹੁੰਦੀ ਹੈ ਤਾਂ 112 ਨੰਬਰ ‘ਤੇ ਤੁਸੀਂ ਕਾਲ ਕਰ ਸਕਦੇ ਹੋ। ਇਸ ਵਿਚ ਇਹ ਕਿਹਾ ਗਿਆ ਹੈ ਕਿ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ। ਪ੍ਰਸ਼ਾਸਨ ਮੁਸਤੈਦ ਹੈ ਤੇ ਹਰ ਸਮੇਂ ਤੁਹਾਡੇ ਨਾਲ ਖੜ੍ਹਾ ਹੈ। ਗੱਡੀਆਂ, ਵਾਹਨਾਂ ਦਾ ਇਸਤੇਮਾਲ ਘੱਟ ਤੋਂ ਘੱਟ ਸਿਰਫ ਐਮਰਜੈਂਸੀ ਵਿਚ ਹੀ ਕੀਤਾ ਜਾਵੇ।