ਲੰਡਨ : ਆਪਣਾ ਪੰਜਾਬ ਮੀਡੀਆ : ਬ੍ਰਿਟਿਸ਼ ਸੰਸਦ ਮੈਂਬਰ ਬੌਬ ਬਲੈਕਮੈਨ ਨੇ ‘ਭਾਰਤ ਦੇ ਜੰਮੂ-ਕਸ਼ਮੀਰ ’ਚ ਕਸ਼ਮੀਰੀ ਪੰਡਿਤਾਂ ਦੇ ‘ਕਤਲੇਆਮ’ ਦੀ 35ਵੀਂ ਵਰ੍ਹੇਗੰਢ ਦੇ ਮੌਕੇ ’ਤੇ ਸੰਸਦ ਵਿਚ ਇਕ ਮਤਾ ਪੇਸ਼ ਕੀਤਾ।
ਕੰਜ਼ਰਵੇਟਿਵ ਐੱਮ. ਪੀ. ਬਲੈਕਮੈਨ ਨੇ ਵੀਰਵਾਰ ਨੂੰ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ ’ਚ ਇਸ ਮੁੱਦੇ ’ਤੇ ਇਕ ਮਤਾ ਪੇਸ਼ ਕੀਤਾ, ਜੋ ਜਨਵਰੀ 1990 ਤੋਂ ਚੱਲ ਰਿਹਾ ਹੈ। ਈ. ਡੀ. ਐੱਮ. ਇਕ ਅਜਿਹੀ ਵਿਧੀ ਹੈ, ਜਿਸ ਦੀ ਵਰਤੋਂ ਬ੍ਰਿਟਿਸ਼ ਸੰਸਦ ਮੈਂਬਰਾਂ ਵੱਲੋਂ ਕਿਸੇ ਵੀ ਮੁੱਦੇ ’ਤੇ ਸੰਸਦ ਦਾ ਧਿਆਨ ਖਿੱਚਣ ਲਈ ਕੀਤੀ ਜਾਂਦੀ ਹੈ।
ਈ. ਡੀ. ਐੱਮ. ਵਿਚ ਕਿਹਾ ਗਿਆ ਹੈ, “ਇਹ ਸਦਨ ਜਨਵਰੀ 1990 ਵਿੱਚ ਕਸ਼ਮੀਰ ਘਾਟੀ ਦੀ ਘੱਟ ਗਿਣਤੀ ਹਿੰਦੂ ਆਬਾਦੀ `ਤੇ ਸਰਹੱਦ ਪਾਰ ਇਸਲਾਮੀ ਅੱਤਵਾਦੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਕੀਤੇ ਗਏ ਤਾਲਮੇਲ ਵਾਲੇ ਹਮਲਿਆਂ ਦੀ 35ਵੀਂ ਵਰ੍ਹੇਗੰਢ ਨੂੰ ਡੂੰਘੇ ਦੁੱਖ ਅਤੇ ਨਿਰਾਸ਼ਾ ਨਾਲ ਯਾਦ ਕਰਦਾ ਹੈ।
ਮਤੇ ਵਿਚ ਬ੍ਰਿਟਿਸ਼ ਹਿੰਦੂ ਨਾਗਰਿਕਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਗਈ, ਜਿਨ੍ਹਾਂ ਦੇ ਦੋਸਤ ਅਤੇ ਪਰਿਵਾਰ ਦੇ ਮੈਂਬਰ ਇਸ ਯੋਜਨਾਬੱਧ ਕਤਲੇਆਮ ਮਾਰੇ ਗਏ, ਜਬਰ-ਜ਼ਿਨਾਹ ਦਾ ਸ਼ਿਕਾਰ ਹੋਏ, ਜ਼ਖਮੀ ਹੋਏ ਅਤੇ ਜਿਨ੍ਹਾਂ ਨੂੰ ਜ਼ਬਰਦਸਤੀ ਉਜਾੜ ਦਿੱਤਾ ਗਿਆ।