ਬਾਵਾ ਨੇ “ਇਲਾਹੀ ਗਿਆਨ ਦਾ ਸਾਗਰ ਸ਼੍ਰੀ ਗੁਰੂ ਗ੍ਰੰਥ ਸਾਹਿਬ” ਪੁਸਤਕ ਅਮਰੀਕਾ ਦੇ 11 ਗੁਰਦੁਆਰਾ ਸਾਹਿਬ ਅਤੇ ਇੱਕ ਚਰਚ ਵਿੱਚ ਕੀਤੀ ਰਿਲੀਜ਼
ਅਮਰੀਕਾ ਤੋਂ ਆਏ ਉੱਘੇ ਸਮਾਜ ਸੇਵੀ ਸਿੱਧ ਮਹੰਤ, ਪੁਸ਼ਪਾ ਮਹੰਤ ਅਤੇ ਅਸ਼ਵਨੀ ਬਾਵਾ ਆਸਟ੍ਰੇਲੀਆ ਅਤੇ ਜਸਵੰਤ ਛਾਪਾ ਸਨਮਾਨਿਤ
ਮਿਲਾਪ ਦਿਹਾੜੇ ਸਬੰਧੀ ਸਟੀਕਰ ਵੀ ਕੀਤਾ ਜਾਰੀ
ਲੁਧਿਆਣਾ : ਕ੍ਰਿਸ਼ਨ ਕੁਮਾਰ ਬਾਵਾ : ਅੱਜ ਸਰਕਟ ਹਾਊਸ ਲੁਧਿਆਣਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਪ੍ਰਿੰ. ਬਲਦੇਵ ਬਾਵਾ, ਤਰਲੋਚਨ ਸਿੰਘ ਬਿਲਾਸਪੁਰ ਕਨਵੀਨਰ ਯਾਤਰਾ, ਸੁਰਜੀਤ ਸਿੰਘ ਲੋਟੇ ਸਰਪ੍ਰਸਤ ਅਤੇ ਅਸ਼ਵਨੀ ਮਹੰਤ ਟਰੱਸਟੀ ਦੀ ਸਰਪ੍ਰਸਤੀ ਹੇਠ ਫਾਊਂਡੇਸ਼ਨ ਦੀ 316ਵਾਂ ਇਤਿਹਾਸਿਕ ਮਿਲਾਪ ਦਿਹਾੜਾ ਮਨਾਉਣ ਲਈ ਸ਼੍ਰੀ ਹਜੂਰ ਸਾਹਿਬ ਨੰਦੇੜ ਮਹਾਰਾਸ਼ਟਰ ਵਿਖੇ 30 ਅਗਸਤ ਨੂੰ ਸਵੇਰੇ ਸੱਚਖੰਡ ਐਕਸਪ੍ਰੈਸ ਰਾਹੀਂ ਜਾਣ ਸਬੰਧੀ ਮੀਟਿੰਗ ਹੋਈ। ਇਸ ਸਮੇਂ ਸ਼੍ਰੀ ਬਾਵਾ ਨੇ ਅਮਰੀਕਾ ਤੋਂ ਮੁੱਖ ਤੌਰ ‘ਤੇ ਆਏ ਸਿੱਧ ਮਹੰਤ ਟਰੱਸਟੀ ਅਤੇ ਉੱਘੇ ਬਿਜਨਿਸਮੈਨ, ਪੁਸ਼ਪਾ ਮਹੰਤ ਸਾਬਕਾ ਐਡੀਸ਼ਲਨ ਐਡਵੋਕੇਟ ਜਨਰਲ ਹਰਿਆਣਾ, ਅਸ਼ਵਨੀ ਬਾਵਾ ਆਸਟ੍ਰੇਲੀਆ, ਸਮਾਜਸੇਵੀ ਜਸਵੰਤ ਛਾਪਾ ਦਾ ਵਿਸ਼ੇਸ਼ ਸਨਮਾਨ ਕੀਤਾ।
ਇਸ ਸਮੇਂ ਇਤਿਹਾਸਿਕ ਮਿਲਾਪ ਦਿਹਾੜੇ ਸਬੰਧੀ ਸਟਿੱਕਰ ਵੀ ਜਾਰੀ ਕੀਤਾ ਗਿਆ। ਇਸ ਸਮੇਂ ਸ਼੍ਰੀ ਬਾਵਾ ਨੇ ਦੱਸਿਆ ਕਿ ਉਹ ਅਮਰੀਕਾ ਫੇਰੀ ਤੋਂ ਪਿਛਲੇ ਦਿਨੀ ਵਾਪਸ ਆਏ ਹਨ। ਉੱਥੇ ਉਹਨਾਂ ਨੇ “ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ” ਪੁਸਤਕ 11 ਗੁਰਦੁਆਰਾ ਸਾਹਿਬ ਅਤੇ ਇੱਕ ਚਰਚ ਵਿੱਚ ਰਿਲੀਜ਼ ਕੀਤੀ।
ਉਹਨਾਂ ਦੱਸਿਆ ਕਿ ਅਮਰੀਕਾ ਵਿੱਚ ਸੈਕਰਾਮੈਂਟੋ, ਬੇਕਰਫੀਲਡਸ, ਇੰਡੀਅਨ ਐਪਲਿਸ, ਨਿਊਜਰਸੀ, ਨਿਊਯਾਰਕ, ਕਾਰਟਰੇਟ, ਸ਼ਿਕਾਗੋ ਵਿੱਚ ਰਿਲੀਜ਼ ਕੀਤੀ ਗਈ। ਉਨਾਂ ਇਸ ਸਮੇਂ ਟਰੱਸਟਰੀ ਗੁਰਮੀਤ ਸਿੰਘ ਗਿੱਲ, ਬਹਾਦਰ ਸਿੰਘ ਸਿੱਧੂ, ਮਨਦੀਪ ਸਿੰਘ ਹਾਂਸ, ਸਿੱਧ ਮਹੰਤ, ਜਸਮੇਲ ਸਿੰਘ ਸਿੱਧੂ, ਰਾਜਭਿੰਦਰ ਸਿੰਘ ਬਦੇਸ਼ਾਂ, ਗੁਰਜਤਿੰਦਰ ਸਿੰਘ ਰੰਧਾਵਾ, ਸੁੱਖੀ ਘੁੰਮਣ, ਲਖਵੀਰ ਸਿੰਘ ਜੌਹਲ, ਕੁਲਬੀਰ ਸਿੰਘ ਬਾਵਾ, ਲਖਵੀਰ ਜੌਹਲ, ਮਨੋਹਰ ਬਾਵਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਸਮੇਂ ਯਾਤਰਾ ਦੇ ਕਨਵੀਨਰ ਤਰਲੋਚਨ ਸਿੰਘ ਬਿਲਾਸਪੁਰ ਨੇ ਦੱਸਿਆ ਕਿ 30 ਅਗਸਤ ਸਵੇਰੇ ਸੱਚਖੰਡ ਐਕਸਪ੍ਰੈਸ ਰਾਹੀਂ ਜੱਥਾ ਰਵਾਨਾ ਹੋਵੇਗਾ ਜੋ 31 ਅਗਸਤ ਨੰਦੇੜ ਸ਼ਾਮ ਨੂੰ ਪਹੁੰਚੇਗਾ ਅਤੇ 1 ਸਤੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 3 ਸਤੰਬਰ ਗੁਰਦੁਆਰਾ ਬਾਬਾ ਬੰਦਾ ਘਾਟ ਵਿਖੇ ਦੀਵਾਨ ਸਜਣਗੇ। ਢਾਡੀ, ਕਵੀਸ਼ਰ, ਸੰਤ, ਮਹਾਂਪੁਰਸ਼ ਸਮਾਗਮ ਵਿੱਚ ਹਿੱਸਾ ਲੈਣਗੇ। ਇਸ ਸਮੇਂ ਬੋਲਦੇ ਸ੍ਰੀ ਸਿੱਧ ਮਹੰਤ ਨੇ ਕਿਹਾ ਕਿ ਫਾਊਂਡੇਸ਼ਨ ਵੱਲੋਂ ਮਹਾਨ ਯੋਧੇ, ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਯਾਦ ਕਰਨ ਦਾ ਉਪਰਾਲਾ ਸ਼ਲਾਘਾਯੋਗ ਹੈ। ਉਹਨਾਂ ਨੇ ਅੱਜ ਦੇ ਕਿਸਾਨਾਂ ਨੂੰ ਮੁਜ਼ਾਰਿਆਂ ਤੋਂ ਜਮੀਨਾਂ ਦੇ ਮਾਲਕ ਬਣਾਇਆ ਅਤੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ। ਇਸ ਸਮੇਂ ਰਣਜੀਤ ਸਿੰਘ ਮੈਨੇਜਰ, ਮਨਜੀਤ ਸਿੰਘ ਠੇਕੇਦਾਰ, ਲਵਪ੍ਰੀਤ ਸਿੰਘ ਲੋਟੇ, ਕੁਲਵਿੰਦਰ ਸਿੰਘ ਸਰਪੰਚ, ਪ੍ਰਬੰਧਕ ਸਕੱਤਰ ਰੇਸ਼ਮ ਸਿੰਘ ਸੱਗੂ, ਹਰਪ੍ਰੀਤ ਸਿੰਘ ਗੋਲਡੀ, ਅਸ਼ੋਕ ਕੁਮਾਰ, ਅਰਜੁਨ ਬਾਵਾ ਆਦਿ ਹਾਜ਼ਰ ਸਨ।