ਸਿਡਨੀ : ਆਪਣਾ ਪੰਜਾਬ ਮੀਡੀਆ : ਆਸਟ੍ਰੇਲੀਆ ਵਿਖੇ ਸਿਡਨੀ ਦੇ ਉੱਤਰ ਵਿੱਚ ਪੁਲਸ ਦੁਆਰਾ ਪਿੱਛਾ ਕੀਤੇ ਜਾ ਰਹੇ ਇੱਕ ਚੋਰੀ ਹੋਏ ਵਾਹਨ ਨਾਲ ਵਾਪਰੇ ਹਾਦਸੇ ਵਿੱਚ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਤੋਂ ਬਾਅਦ ਤਿੰਨ ਕਿਸ਼ੋਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਿਊ ਸਾਊਥ ਵੇਲਜ਼ (ਐਨ.ਐਸ.ਡਬਲਯੂ.) ਸੂੂਬੇ ਦੀ ਪੁਲਸ ਨੇ ਕਿਹਾ ਕਿ ਅਧਿਕਾਰੀਆਂ ਨੇ ਸਥਾਨਕ ਸਮੇਂ ਅਨੁਸਾਰ ਸਵੇਰੇ ਸਿਡਨੀ ਤੋਂ 300 ਕਿਲੋਮੀਟਰ ਤੋਂ ਵੱਧ ਉੱਤਰ ਵਿੱਚ ਛੋਟੇ ਜਿਹੇ ਕਸਬੇ ਗੁਨੇਦਾਹ ਨੇੜੇ ਵਾਹਨ ਦਾ ਪਿੱਛਾ ਸ਼ੁਰੂ ਕੀਤਾ, ਜਿਸਦੀ ਚੋਰੀ ਹੋਣ ਦੀ ਰਿਪੋਰਟ ਕੀਤੀ ਗਈ ਸੀ।
ਪਿੱਛਾ ਕਰਨ ਦੌਰਾਨ ਵਾਹਨ ਇੱਕ ਮੋਟਰਸਾਈਕਲ ਨਾਲ ਟਕਰਾ ਗਿਆ, ਜਿਸ ਵਿੱਚ ਸਵਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪੁਰਸ਼ ਮੋਟਰਸਾਈਕਲ ਸਵਾਰ ਦਾ ਇਲਾਜ ਐਨ.ਐਸ.ਡਬਲਯੂ ਐਂਬੂਲੈਂਸ ਪੈਰਾਮੈਡਿਕਸ ਦੁਆਰਾ ਕੀਤਾ ਗਿਆ ਪਰ ਉਸਨੂੰ ਮੌਕੇ ‘ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਚੋਰੀ ਹੋਏ ਵਾਹਨ ਦੇ ਤਿੰਨ 14 ਸਾਲਾ ਕਿਸ਼ੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਨੇੜਲੇ ਪੁਲਸ ਸਟੇਸ਼ਨ ਲਿਜਾਇਆ ਗਿਆ। ਐਨ.ਐਸ.ਡਬਲਯੂ ਪੁਲਸ ਨੇ ਕਿਹਾ ਕਿ ਇੱਕ ਗੰਭੀਰ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸਦੀ ਸੁਤੰਤਰ ਸਮੀਖਿਆ ਵੀ ਕੀਤੀ ਜਾਵੇਗੀ।