ਕੈਲੀਫੋਰਨੀਆ : ਆਪਣਾ ਪੰਜਾਬ ਮੀਡੀਆ : ਮੇਅਰ ਕੈਰੇਨ ਬਾਸ ਅਤੇ ਗਵਰਨਰ ਗੈਵਿਨ ਨਿਊਜ਼ਮ ਦਾ ਕਹਿਣਾ ਹੈ ਕਿ ਟਰੰਪ ਵੱਲੋਂ ਲਾਸ ਏਂਜਲਸ ਦੀ ਸਥਿਤੀ ਬਾਰੇ ਜੋ ਦੱਸਿਆ ਗਿਆ, ਉਹ ਸਚਾਈ ਤੋਂ ਕੋਹਾਂ ਦੂਰ ਹੈ। ਉਨ੍ਹਾਂ ਕਿਹਾ ਕਿ ਟਰੰਪ ਫ਼ੌਜੀ ਤਾਇਨਾਤ ਕਰ ਕੇ ਜਨਤਕ ਸੁਰੱਖਿਆ ਖ਼ਤਰੇ ਵਿੱਚ ਪਾ ਰਹੇ ਹਨ, ਜਦਕਿ ਪੁਲੀਸ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਮਦਦ ਦੀ ਲੋੜ ਨਹੀਂ ਹੈ। ਗਵਰਨਰ ਨਿਊਜ਼ਮ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪੋਸਟ ਸਾਂਝੀ ਕਰ ਕੇ ਟਰੰਪ ਦੇ ਇਸ ਕਦਮ ਨੂੰ ਲਾਪ੍ਰਵਾਹੀ ਵਾਲਾ ਅਤੇ ਸਥਾਨਕ ਬਲਾਂ ਲਈ ਅਪਮਾਨਜਨਕ ਕਰਾਰ ਦਿੱਤਾ।