ਪਟਿਆਲਾ : ਆਪਣਾ ਪੰਜਾਬ ਮੀਡੀਆ : ਪਟਿਆਲਾ ਜ਼ਿਲ੍ਹਾ ਵੱਡੀ ਪੱਧਰ ’ਤੇ ਪਾਣੀ ਦੀ ਮਾਰ ਹੇਠ ਹੈ। ਸ਼ਹਿਰ ਦੀਆਂ ਕਈ ਕਲੋਨੀਆਂ ਵਿੱਚ ਪਾਣੀ ਭਰ ਜਾਣ ਕਾਰਨ ਫੌਜ ਦੇ ਜਵਾਨ ਲੋਕਾਂ ਦੀ ਮਦਦ ਕਰ ਰਹੇ ਹਨ। ਗੋਪਾਲ ਕਲੋਨੀ ਵਿਚੋਂ ਫੌਜ ਨੇ ਦੋ ਸੌ ਪਰਿਵਾਰਾਂ ਨੂੰ ਕੱਢ ਕੇ ਸੁਰੱਖਿਅਤ ਥਾਂ ’ਤੇ ਪਹੁੰਚਾ ਦਿੱਤਾ ਹੈ। ਇਸੇ ਤਰ੍ਹਾਂ ਅਰਬਨ ਅਸਟੇਟ ਅਤੇ ਚਿਨਾਰ ਬਾਗ ਵਿਚਲੇ ਘਰਾਂ ’ਚ ਤਿੰਨ ਤੋਂ ਪੰਜ ਫੁੱਟ ਤੱਕ ਪਾਣੀ ਦਾਖ਼ਲ ਹੋਣ ਕਾਰਨ ਅੱਜ ਦੂਜੇ ਦਿਨ ਵੀ ਫੌਜ ਦੇ ਜਵਾਨ ਅਤੇ ਹੋਰ ਵਾਲੰਟੀਅਰ ਪੀੜਤਾਂ ਨੂੰ ਕਿਸ਼ਤੀਆਂ ਤੇ ਟਰੈਕਟਰਾਂ ਆਦਿ ਰਾਹੀਂ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਂਦੇ ਰਹੇ। ਜ਼ਿਕਰਯੋਗ ਹੈ ਕਿ ਇਸ ਦੌਰਾਨ ਅਰਬਨ ਅਸਟੇਟ ਦੇ ਤਿੰਨ ਤੋਂ ਪੰਜ ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ। ਇਸ ਦੇ ਨੇੜਲੇ ਚਿਨਾਰ ਬਾਗ ਵਿਚ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਹਨ। ਲੋਕਾਂ ਦੇ ਘਰਾਂ ਵਿਚਲੇ ਸਾਮਾਨ ਸਮੇਤ ਕਾਰਾਂ ਤੇ ਹੋਰ ਵਾਹਨ ਵੀ ਨੁਕਸਾਨੇ ਗਏ ਹਨ।