ਸੰਗਰੂਰ : ਦਲਜੀਤ ਕੌਰ : ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਾ: ਹਰਬੰਸ ਸਿੰਘ ਚਹਿਲ, ਮੁੱਖ ਖੇਤੀਬਾੜੀ ਅਫਸਰ ਨੇ ਮੂਨਕ ਅਤੇ ਲਹਿਰਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸਮੁੂਹ ਖਾਦ ਥੋਕ ਵਿਕਰੇਤਾਵਾਂ ਅਤੇ ਖਾਦ ਡੀਲਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਡੀਲਰਾਂ ਨੂੰ ਸਖਤ ਹਦਾਇਤ ਕੀਤੀ ਕਿ ਉਹ ਯੂਰੀਆ ਖਾਦ ਦੀ ਨਿਰੰਤਰ ਸਪਲਾਈ ਜਾਰੀ ਰੱਖਣ ਅਤੇ ਕਿਸੇ ਵੀ ਖੇਤੀ ਇਨਪੁਟਸ ਦੀ ਟੇੈਗਿੰਗ ਨਾ ਕੀਤੀ ਜਾਵੇ ਅਤੇ ਨਾ ਹੀ ਯੂਰੀਆ ਖਾਦ ਨੂੰ ਵੱਧ ਰੇਟ ਤੇ ਵੇਚਿਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਯੂਰੀਆ ਖਾਦ ਦੀ ਨਿਰੰਤਰ ਸਪਲਾਈ ਲਈ ਖਾਦ ਦੇ ਰੇਕਾਂ ਦੀ ਗਿਣਤੀ ਵਧਾਈ ਗਈ ਹੈ ਅਤੇ ਸੁਸਾਇਟੀਆਂ ਨੂੰ ਜਿਆਦਾ ਖਾਦਾਂ ਦੀ ਸਪਲਾਈ ਕਰਵਾਈ ਜਾ ਰਹੀ ਹੈ, ਕਿਉਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਝੋਨੇ ਅਤੇ ਹੋਰ ਫਸਲਾਂ ਦੀ ਦੁਬਾਰਾ ਬਿਜਾਈ ਕਾਰਨ ਯੂਰੀਆ ਖਾਦ ਦੀ ਮੰਗ ਵਧੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਯੂਰੀਆ ਖਾਦ ਦੀ ਸਪਲਾਈ ਸਬੰਧੀ ਕਿਸੇ ਵੀ ਤਰ੍ਹਾਂ ਚਿੰਤਾ ਪੈਦਾ ਨਾ ਕਰਨ ਕਿਉੋਕਿ ਵਿਭਾਗ ਵੱਲੋਂ ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਪੰਜਾਬ ਦੀਆਂ ਸਖਤ ਹਦਾਇਤਾਂ ਅਤੇ ਡਾ: ਗੁਰਵਿੰਦਰ ਸਿੰਘ, ਡਾਇਰੇੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀ ਅਗਵਾਈ ਹੇਠ ਯੂਰੀਆ ਦੀ ਨਿਰੰਤਰ ਸਪਲਾਈ ਲਈ ਲਗਾਤਾਰ ਉਪਰਾਲੇ ਜਾਰੀ ਹਨ।
ਡਾ. ਅਮਰਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ (ਇਨਫੋਰਸਮੈਟ) ਸੰਗਰੂਰ ਨੇ ਡੀਲਰਾਂ ਨੂੰ ਹਦਾਇਤ ਕੀਤੀ ਕਿ ਉਹ ਪੋਸ਼ ਮਸ਼ੀਨਾਂ ਵਿੱਚ ਖਾਦ ਦਾ ਸਟਾਕ ਮੇਨਟੇਨ ਕਰਨ। ਡਾ: ਇੰਦਰਜੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਪੀਪੀ) ਸੰਗਰੂਰ ਨੇ ਡੀਲਰਾਂ ਨੂੰ ਹਦਾਇਤ ਕੀਤੀ ਕਿ ਉਹ ਕਿਸੇ ਵੀ ਹਾਲਤ ਵਿੱਚ ਯੂਰੀਆ ਖਾਦ ਆਪਣੇ ਪਾਸ ਭੰਡਾਰ ਨਾ ਕਰਨ ਅਤੇ ਦੁਕਾਨ ਦੇ ਬਾਹਰ ਸਟਾਕ ਬੋਰਡ ਵੀ ਲਗਾਇਆ ਜਾਵੇ। ਇਸ ਮੌਕੇ ਡਾ: ਸਵਿੰਦਰਜੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ ਲਹਿਰਾਗਾਗਾ ਨੇ ਕਿਹਾ ਕਿ ਸਮੂਹ ਖਾਦ ਵਿਕਰੇਤਾ ਖਾਦ ਸਟਾਕ ਰਜਿਸਟਰ ਅਤੇ ਬਿਲ ਬੁੱਕ ਹਰ ਹਾਲ ਵਿੈੱਚ ਮੈਨਟੇਨ ਰੱਖਣ ਅਤੇ ਕੋਈ ਵੀ ਡੀਲਰ ਕਿਸੇ ਵੀ ਤਰ੍ਹਾਂ ਨਾਲ ਖਾਦ ਕੰਟਰੋਲ ਆਰਡਰ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਐਕਟ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ। ਇਸ ਮੌਕੇ ਪੈਸਟੀਸਾਈਡਜ ਯੂਨੀਅਨ ਦੇ ਪ੍ਰਧਾਨ ਕੇਵਲ ਕੁਮਾਰ ਹਰਿਆਓ ਨੇ ਵਿਸਵਾਸ ਦੁਵਾਇਆ ਕਿ ਕੋਈ ਵੀ ਡੀਲਰ ਕਿਸਾਨਾਂ ਨੂੰ ਵੱਧ ਰੇਟ ਤੇ ਯੂਰੀਆ ਖਾਦ ਨਹੀ ਵੇਚੇਗਾ ਅਤੇ ਨਾ ਹੀ ਕਿਸੇ ਖੇਤੀ ਇਨਪੁਟਸ ਦੀ ਟੇੈਗਿੰਗ ਕਰੇਗਾ।
ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਖਾਦ ਵਿਕਰੇਤਾਵਾਂ ਨੂੰ ਯੂਰੀਆ ਖਾਦ ਦੀ ਸਪਲਾਈ ਯਕੀਨੀ ਬਣਾਉਣ ਸਬੰਧੀ ਹਦਾਇਤਾਂ ਜਾਰੀ

Leave a comment
Leave a comment