ਲੁਧਿਆਣਾ : ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਬੀਤੇ ਦਿਨੀ ਲਾਗਤਾਰ ਹੋਈ ਵਾਰਿਸ਼ ਕਾਰਨ ਸਤਲੁਜ ਤੇ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਗਿਆ। ਜਿਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ । ਪੰਜਾਬ ਵਿੱਚ ਹੜ੍ਹਾ ਕਾਰਨ 44 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾ ਦੀ ਗਿਣਤੀ ਵਿੱਚ ਪੰਜਾਬ ਦੇ ਲੋਕਾਂ ਦਾ ਮਾਲ ਧਨ ਤੇ ਪਸ਼ੂ ਧਨ ਵੀ ਹੜ੍ਹਾ ਦੇ ਪਾਣੀ ਵਿੱਚ ਰੁੜ ਗਿਆ । ਉਥੇ ਹੀ ਹੁਣ ਇੱਕ ਖਬਰ ਸਾਹਮਣੇ ਆਈ ਹੈ ਜਿਥੇ ਕਿ ਹੜ੍ਹਾ ਦੇ ਪਾਣੀ ਵਿੱਚ ਵਹਿਣ ਕਾਰਨ 2 ਭਾਰਤੀ ਨੌਜਵਾਨ ਗੁਆਢੀ ਮੁਲਕ ਪਾਕਿਸਤਾਨ ਪਹੁੰਚ ਗਏ । ਪਾਕਿਸਤਾਨੀ ਰੇਂਜਰਾਂ ਨੇ ਗਜ਼ਨੀਵਾਲਾ ਚੈਕ ਪੋਸਟ ‘ਤੇ ਹੋਈ ਫਲੈਗ ਮੀਟਿੰਗ ਦੌਰਾਨ ਭਾਰਤੀ ਰੇਂਜਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ।
ਦੋਵੇਂ ਨੌਜਵਾਨ ਪੰਜਾਬ ਦੇ ਲੁਧਿਆਣਾ ਦੇ ਰਹਿਣ ਵਾਲੇ ਹਨ। ਨੌਜਵਾਨਾਂ ਦੀ ਪਛਾਣ ਰਤਨਪਾਲ ਪੁੱਤਰ ਮਹਿੰਦਰ ਸਿੰਘ ਤੇ ਹਰਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਜੋਂ ਹੋਈ ਹੈ। ਇਹ ਦੋਵੇਂ ਲੁਧਿਆਣੇ ਦੇ ਰਹਿਣ ਵਾਲੇ ਹਨ। ਪਿੰਡ ਗਜਨੀਵਾਲਾ ਕੋਲ ਬੀਐੱਸਐੱਫ ਦੀ 182ਵੀਂ ਬਟਾਲੀਅਨ ਪੈਂਦੀ ਹੈ।
ਇਸ ਦੇ ਨਾਲ ਹੀ ਪਾਕਿ ਰੇਂਜਰਜ਼ ਤੇ ਬੀਐੱਸਐੱਫ ਵਿਚਾਲੇ ਫਲੈਗ ਮੀਟਿੰਗ ਵੀ ਹੋਈ। ਹਾਲਾਂਕਿ ਬੀਐੱਸਐੱਫ ਇਸ ਸਬੰਧੀ ਬਹੁਤੀ ਜਾਣਕਾਰੀ ਦੇਣ ਲਈ ਤਿਆਰ ਨਹੀਂ।
ਹੜ੍ਹਾਂ ਦੇ ਪਾਣੀ ‘ਚ ਰੁੜ੍ਹ ਕੇ ਲੁਧਿਆਣਾ ਦੇ ਰਹਿਣ ਵਾਲੇ ਦੋ ਨੌਜਵਾਨ ਪਹੁੰਚੇਪਾਕਿਸਤਾਨ

Leave a comment
Leave a comment