ਨਾਭਾ (ਤਰੁਣ ਮਹਿਤਾਂ) ਹੀਰਾ ਇਨਕਲੇਵ ਸੁਸਾਇਟੀ ਵੱਲੋਂ ਵਾਤਾਵਰਨ ਸ਼ੁੱਧਤਾ ਦਿਵਸ ਨੂੰ ਸਮਰਪਿਤ ਪੰਜਾਬ ਪੁਲਿਸ ਸਾਂਝ ਕੇਂਦਰ ਦੇ ਸਹਿਯੋਗ ਨਾਲ ਸਥਾਨਕ ਪੁੱਡਾ ਕਲੋਨੀ ਵਿੱਚ ਇੱਕ ਸਾਦਾ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਸਥਾਨਕ ਪੁੱਡਾ ਕਲੋਨੀ ਵਿੱਚ ਬੂਟੇ ਲਗਾਏ ਗਏ। ਇਸ ਮੌਕੇ ਮੁੱਖ ਮਹਿਮਾਨ ਡੀਐਸਪੀ ਨਾਭਾ ਦਵਿੰਦਰ ਅੱਤਰੀ ਅਤੇ ਸਾਂਝ ਕੇਂਦਰ ਇੰਚਾਰਜ ਸੁਰਿੰਦਰ ਕੁਮਾਰ ਵਿਸ਼ੇਸ਼ ਤੌਰ ’ਤੇ ਪੁੱਜੇ, ਜਿੱਥੇ ਉਨ੍ਹਾਂ ਨੇ ਇਲਾਕੇ ਵਿੱਚ ਫਲਦਾਰ ਅਤੇ ਛਾਂਦਾਰ ਰੁੱਖ ਲਗਾਉਣ ਦੀ ਯੋਜਨਾ ਦੀ ਸ਼ੁਰੂਆਤ ਕੀਤੀ। ਡੀ.ਐਸ.ਪੀ ਅੱਤਰੀ ਨੇ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਅਤੇ ਆਕਸੀਜਨ ਦੀ ਮਾਤਰਾ ਵਧਾਉਣ ਲਈ ਸਾਰਿਆਂ ਨੂੰ ਅੱਗੇ ਆ ਕੇ ਰੁੱਖ ਲਗਾਉਣੇ ਚਾਹੀਦੇ ਹਨ। ਜਿਸ ਨਾਲ ਸਮਾਜ ਵਿੱਚ ਇੱਕ ਵਧੀਆ ਸੁਨੇਹਾ ਜਾਂਦਾ ਹੈ। ਪ੍ਰਧਾਨ ਮੋਹਨ ਸਿੰਘ ਅਤੇ ਹੋਰ ਮੈਂਬਰਾਂ ਨੇ ਡੀਐਸਪੀ ਅੱਤਰੀ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਮੋਹਨ ਸਿੰਘ, ਸੁਰਿੰਦਰ ਕੁਮਾਰ ਇੰਚਾਰਜ ਸਾਂਝ ਕੇਂਦਰ ਨਾਭਾ, ਬਲਜਿੰਦਰ ਕੁਮਾਰ, ਭਗਵਾਨ ਸਿੰਘ ਕਕਰਾਲਾ, ਵਿਜੇ ਬਿੰਦਰਾ, ਗੁਰਦੀਪ ਸਿੰਘ ਭਾਊ, ਪ੍ਰਦੀਪ ਕੁਮਾਰ, ਕੰਵਲਜੀਤ ਸਿੰਘ ਜਿਪਸੀ, ਨੌਜਵਾਨ ਸਮਾਜ ਸੇਵੀ ਗੌਰਵ ਗਾਬਾ, ਗੋਰਵਜੀਤ ਸਿੰਘ ਧਾਲੀਵਾਲ, ਸ. ਪ੍ਰਿਯਾਂਸ਼ੂ ਕੁਮਾਰ, ਰਾਜ ਸਕੱਤਰ ਅਤੇ ਹਰਵਿੰਦਰ ਸਿੰਘ ਮੈਂਬਰ ਹੀਰਾ ਇਨਕਲੇਵ ਸੁਸਾਇਟੀ ਹਾਜ਼ਰ ਸਨ।