ਗੁਰਦਾਸਪੁਰ : (ਜਸਪਾਲ ਚੰਦਨ ) ਹਾਈ ਵੋਲਟੇਜ ਤਾਰਾਂ ਵਿੱਚ ਆ ਕੇ ਇੱਕ ਵਿਅਕਤੀ ਬੁਰੀ ਤਰ੍ਹਾਂ ਝੁਲਸਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ ਇਕਠੀ ਕੀਤੀ ਜਾਣਕਾਰੀ ਅਨੁਸਾਰ ਬਟਾਲਾ ਦੀ ਭੱਠਾ ਇੰਦਰਜੀਤ ਕਾਲੋਨੀ ਦਾ ਇਕ ਵਿਅਕਤੀ ਘਰ ਦੇ ਨੇੜਿਉਂ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆਉਣ ਨਾਲ ਬੁਰੀ ਤਰ੍ਹਾਂ ਝੁਲਸ ਗਿਆ, ਇਹ ਜਾਣਕਾਰੀ ਸੁਖਵਿੰਦਰ ਮਸੀਹ ਨੇ ਦਿੱਤੀ ਉਨਾਂ ਦੱਸਿਆ ਕਿ ਸੁਮਨ ਮਸੀਹ ਸ਼ੰਮੀ ਪੁੱਤਰ ਕੁਲਵੰਤ ਮਸੀਹ ਵਾਸੀ ਪਿੰਡ ਖੱਦਰ ਕਲਾਨਰ ਜੋ ਇਥੇ ਆਪਣੀ ਭੈਣ ਕੋਲ ਰਹਿੰਦਾ ਸੀ ਅਤੇ ਇਨ੍ਹਾਂ ਦੀ ਗੱਡੀ ਚਲਾਉਂਦਾ ਸੀ, ਉਨ੍ਹਾਂ ਦੱਸਿਆ ਕਿ ਦੁਪਹਿਰ ਕਰੀਬ 12.30 ਵਜੇ ਉ ਕੋਠੇ ਉਪਰ ਗਿਆ ਅਤੇ ਛੱਤ ਦੇ ਨੇੜਿਉਂ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆਉਣ ਨਾਲ ਬੁਰੀ ਤਰ੍ਹਾਂ ਝੁਲਸ ਗਿਆ, ਉਨ੍ਹਾਂ ਦੱਸਿਆ ਕਿ ਉਸਨੂੰ ਪਹਿਲਾਂ ਬਟਾਲਾ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੋਂ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ, ਇਸ ਘਟਨਾ ਤੋਂ ਬਾਅਦ ਸਾਰੇ ਮੁਹੱਲੇ ਚ ਦਹਿਸ਼ਤ ਦਾ ਮਾਹੌਲ ਹੈ ਮੁਹੱਲਾ ਵਾਸੀਆਂ ਕਿਹਾ ਕਿ ਇਹ ਚੌਥੀ ਘਟਨਾ ਹੈ ਅਤੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਤਾਰਾਂ ਨੂੰ ਲੈਕੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਜਦੋਂ ਕਿ ਬਾਰ ਬਾਰ ਉਨ੍ਹਾਂ ਵੱਲੋਂ ਸ਼ਿਕਾਇਤ ਕੀਤੀ ਗਈ ਹੈ, ਉਨ੍ਹਾਂ ਕਿਹਾ ਕਿ ਉ ਸਹਿਮ ਦੇ ਮਾਹੌਲ ਵਿਚ ਜੀ ਰਹੇ ਹਨ ਅਤੇ ਉ ਨਾ ਤਾਂ ਕੋਠੇ ਉਪਰ ਗਿੱਲੇ ਕੱਪੜੇ ਪਾਉਣ ਚੜਦੇ ਹਨ ਅਤੇ ਨਾ ਬੱਚਿਆਂ ਨੂੰ ਉਪਰ ਜਾਣ ਦਿੰਦੇ ਹਨ,ਉਧਰ ਹੀ ਇਸ ਸਬੰਧੀ ਸਿੰਬਲ ਚੌਕੀ ਪੁਲਿਸ ਪਾਰਟੀ ਮੌਕੇ ਤੇ ਪੁੱਜੀ ਜਿੰਨਾ ਵੱਲੋਂ ਸ਼ਿਕਾਇਤ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ।