ਗੁਰਦਾਸਪੁਰ ( ਜਸਪਾਲ ਚੰਦਨ) ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਐਕਸੀਡੈਂਟ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਮਲਕੀਤ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਸ੍ਰੀ ਹਰਗੋਬਿੰਦਪੁਰ ਸਾਹਿਬ ਕੁਝ ਸਮਾਂ ਪਹਿਲਾਂ ਘਰ ਬਾਰ ਵੇਚ ਕੇ ਰੋਜੀ ਰੋਟੀ ਕਮਾਉਣ ਅਤੇ ਚੰਗੇ ਦਿਨਾਂ ਦੀ ਆਸ ਵਿੱਚ ਅਮਰੀਕਾ ਗਿਆ ਸੀ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਬੀਤੇ ਮਲਕੀਤ ਸਿੰਘ ਪੁੱਤਰ ਸੁਲੱਖਣ ਸਿੰਘ ਇਕ ਰੋਡ ਐਕਸੀਡੈਂਟ ਵਿੱਚ ਦਰਦਨਾਕ ਮੌਤ ਹੋ ਗਈ ਖ਼ਬਰ ਸੁਣਦਿਆਂ ਹੀ ਇਲਾਕੇ ਵਿੱਚ ਸਨਸਨੀ ਫੈਲ ਗਈ ਮਲਕੀਤ ਸਿੰਘ ਆਪਣੇ ਪਿੱਛੇ ਦੋ ਛੋਟੇ ਬੱਚੇ ਅਤੇ ਬਜ਼ੁਰਗ ਮਾਤਾ ਪਿਤਾ ਛੱਡ ਗਿਆ ਹੈ ਮਲਕੀਤ ਸਿੰਘ ਪੂਰੇ ਪਰਿਵਾਰ ਇਕੋ ਇੱਕ ਸਹਾਰਾ ਸੀ ਬਜ਼ੁਰਗ ਮਾਤਾ ਪਿਤਾ ਨੇ ਐਨ ਆਰ ਆਈ ਭਰਾਵਾਂ ਅਤੇ ਐਨ ਜੀ ਓ ਸੰਸਥਾਵਾਂ ਨੂੰ ਮਦਦ ਦੀ ਗੁਹਾਰ ਲਗਾਈ ਹੈ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ