ਅਸੀ ਕਈ ਵਾਰ ਕੁਝ ਅਧਿਕਾਰੀਆਂ ਨੂੰ ਲਿਖ ਚੁੱਕੇ ਹਾਂ,,, ਸਟਾਫ,
ਗੁਰਦਾਸਪੁਰ (ਜਸਪਾਲ ਚੰਦਨ) ਪੰਜਾਬ ਸਰਕਾਰ ਹੈਲਥ ਨੂੰ ਲੈ ਕੇ ਬਹੁਤ ਗੰਭੀਰ ਨਜ਼ਰ ਆ ਰਹੀ ਹੈ ਅਤੇ ਸਰਕਾਰੀ ਹਸਪਤਾਲਾਂ ਆਮ ਆਦਮੀ ਮੁਹੱਲਾ ਕਲੀਨਕਾ ਵਿੱਚ ਵਧੀਆ ਸੁੱਖ ਸਹੂਲਤਾਂ ਪ੍ਰਦਾਨ ਕਰਨ ਦਾ ਦਾਅਵਾ ਕਰਦੇ ਨਜ਼ਰ ਆਉਂਦੀ ਹੈ ਉਥੇ ਹੀ ਦੂਜੇ ਪਾਸੇ ਸਰਕਾਰੀ ਹਸਪਤਾਲ ਸ੍ਰੀ ਹਰਗੋਬਿੰਦਪੁਰ ਸਾਹਿਬ ਜਿਸਦੇ ਵਿੱਚ ਹੀ ਆਮ ਆਦਮੀ ਮੁਹੱਲਾ ਕਲੀਨਿਕ ਖੋਲਿਆ ਗਿਆ ਸੀ ਜੋ ਗਾਜ਼ਰ ਬੂਟੀ ਵਿੱਚ ਘਿਰਿਆ ਨਜ਼ਰ ਆ ਰਿਹਾ ਹੈ ਰੋਜ਼ਾਨਾ ਉੱਥੇ ਕਈ ਮਰੀਜ਼ ਆਪਣੀ ਦਵਾਈ ਲੈਣ ਜਾਂਦੇ ਹਨ ਬਰਸਾਤੀ ਮੌਸਮ ਹੋਣ ਦੇ ਕਾਰਨ ਉਸ ਗਾਜਰ ਬੂਟੀ ਵਿੱਚ ਕਈ ਪ੍ਰਕਾਰ ਦਾ ਮੱਛਰ ਪੈਦਾ ਹੋ ਚੁੱਕਾ ਹੈ ਅਗਰ ਕਿਸੇ ਦੇ ਲੜ ਜਾਵੇ ਤਾਂ ਕਈ ਭਿਆਨਕ ਬਿਮਾਰੀਆਂ ਨੂੰ ਜਨਮ ਦੇ ਸਕਦਾ ਹੈ ਸਰਕਾਰੀ ਹਸਪਤਾਲ ਦੇ ਸਟਾਫ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀ ਸਫਾਈ, ਚਾਰ ਦੁਵਾਰੀ ਅਤੇ ਚੌਕੀਦਾਰ ਦੇ ਸਬੰਧ ਵਿੱਚ ਅਸੀਂ ਕਈ ਵਾਰ ਉੱਚ ਅਫਸਰਾਂ ਨੂੰ ਲਿਖ ਚੁੱਕੇ ਹਾਂ ਪਰ ਕੋਈ ਵੀ ਸੁਣਵਾਈ ਨਹੀਂ ਹੋਈ ਇੱਥੇ ਜ਼ਿਕਰਯੋਗ ਹੈ ਕਿ ਚੌਕੀਦਾਰ ਨਾ ਹੋਣ ਕਾਰਨ ਸਰਕਾਰੀ ਹਸਪਤਾਲ ਅਤੇ ਮਹੱਲਾ ਕਲੀਨਿਕ ਵਿੱਚ ਕਈ ਵਾਰ ਚੋਰੀਆਂ ਹੋ ਚੁੱਕੀਆਂ ਹਨ ਇਥੋਂ ਤੱਕ ਕਿ ਇਕ ਵਾਰ ਤਾਂ ਸੀਨੀਅਰ ਡਾਕਟਰ ਦਾ ਏਸੀ ਤੱਕ ਵੀ ਚੋਰ ਉਤਾਰ ਕੇ ਲੈ ਗਏ ਸਨ ਇਸ ਸਬੰਧੀ ਨਗਰ ਕੌਂਸਲ ਦੇ ਕਲਰਕ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬਹੁਤ ਜਲਦੀ ਹਸਪਤਾਲ ਦੇ ਚਾਰ ਚੁਫੇਰਿਓਂ ਜੜੀ ਬੂਟੀ ਵਢਾ ਕੇ ਸਫਾਈ ਕਰ ਦਿੱਤੀ ਜਾਵੇਗੀ