ਐਮ ਐਲ ਏ ਅਮਰਪਾਲ ਸਿੰਘ ਜੀ ਦੀ ਅਗਵਾਈ ਹੇਠ ਧੂਮਧਾਮ ਨਾਲ ਮਨਾਈ ਜਾਵੇਗੀ ਅਸ਼ਟਮੀ, ਸੋਨੂੰ ਭੱਲਾ,
ਗੁਰਦਾਸਪੁਰ ( ਜਸਪਾਲ ਚੰਦਨ) ਕ੍ਰਿਸ਼ਨ ਮੰਦਰ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਉਣ ਸਬੰਧੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਐਸ ਐਚ ਓ ਬਿਕਰਮ ਸਿੰਘ ਸੀਨੀਅਰ ਆਗੂ ਬਾਬਾ ਸੋਨੂੰ ਭੱਲਾ ਜੀ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਏ ਇਸ ਮੀਟਿੰਗ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਮਨਾਉਣ ਸਬੰਧੀ ਸ਼ਹਿਰ ਵਾਸੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਪ੍ਰੈਸ ਨਾਲ ਗੱਲਬਾਤ ਕਰਦਿਆਂ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਜੀ ਨੇ ਕਿਹਾ ਕਿ ਸਾਨੂੰ ਸਾਰੇ ਧਾਰਮਿਕ ਦਿਹਾੜੇ ਰਲ਼ ਮਿਲ਼ ਕੇ ਸ਼ਰਧਾ ਭਾਵਨਾ ਨਾਲ ਮਨਾਉਣੇ ਚਾਹੀਦੇ ਹਨ ਬਾਬਾ ਸੋਨੂੰ ਨੇ ਸਬੋਧਨ ਕਰਦੇ ਹੋਏ ਕਿਹਾ ਕਿ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਜੀ ਦੀ ਰਹਿਨੁਮਾਈ ਹੇਠ ਧੂਮਧਾਮ ਨਾਲ ਮਨਾਈ ਜਾਵੇਗੀ ਬਾਬਾ ਸੋਨੂੰ ਭੱਲਾ ਪੰਡਿਤ ਸ਼ਿਵ ਪ੍ਰਕਾਸ਼ ਅਤੇ ਸ਼ਹਿਰ ਵਾਸੀਆਂ ਨੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਅਤੇ ਐਸ ਐਚ ਓ ਬਿਕਰਮ ਸਿੰਘ ਜੀ ਨੂੰ ਸਨਮਾਨਿਤ ਕੀਤਾ ਇਸ ਮੌਕੇ ਆਗੂ ਰਾਜਨ ਲੂੰਬਾ, ਪਰਮਜੀਤ ਸਿੰਘ ਭੱਲਾ,ਐਚ ਸੀ ਪਰਮਜੀਤ ਸਿੰਘ ਐਚ ਸੀ ਹਰਦੇਵ ਸਿੰਘ ਪੀਏ ਰਾਜੂ ਸੋਡੀ ਭਲਵਾਨ ਹਨੀ ਦਿਉਲ ਸੁਰਿੰਦਰ ਸ਼ਰਮਾ ਰਿੰਕੂ ਪੰਨੂ ਲਾਲੀ ਧੁੰਨਾ ਹੈਪੀ ਹੋਲਰ ਲਾਲੀ ਭੱਲਾ ਪ੍ਰਸ਼ਾਂਤ ਭੱਲਾ ਸਾਹਿਲ ਕੁਮਾਰ ਗੌਰਵ ਸੋਡੀ ਨਰੇਸ਼ ਕੁਮਾਰ ਦੀਪਕ ਸ਼ਰਮਾ ਤੂੰ ਇਲਾਵਾ ਹੋਰ ਵੀ ਸ਼ਹਿਰ ਵਾਸੀ ਹਾਜ਼ਰ ਸਨ।