ਗੁਰਦਾਸਪੁਰ (ਜਸਪਾਲ ਚੰਦਨ) ਸਿਵਲ ਸਰਜਨ ਗੁਰਦਾਸਪੁਰ ਡਾਕਟਰ ਵਿੰਮੀ ਮਹਾਜਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ ਐਮ ਓ ਡਾਕਟਰ ਨੀਲਮ ਕੁਮਾਰੀ ਜੀ ਦੀ ਅਗਵਾਈ ਹੇਠ ਸੀ.ਐਚ.ਸੀ ਕਾਹਨੂੰਵਾਲ ਵਿਖੇ ਪ੍ਰਧਾਨ ਮੰਤਰੀ ਸੁਕਰਾਨਾ ਮਾਤ੍ਰਤਵ ਅਭਿਆਸ ਪ੍ਰੋਗਰਾਮ ਤਹਿਤ ਅੱਜ ਮਿਤੀ 23/07/24 ਨੂੰ ਗਰਭਵਤੀ ਮਾਂਵਾਂ ਦਾ ਚੈਕ ਅਪ ਕੀਤਾ ਗਿਆ ।ਇਸ ਮੌਕੇ ਤੇ ਡਾਕਟਰ ਰਿਤੂ ਬਾਲਾ ਅਤੇ ਡਾਕਟਰ ਪੂਰਨੀਮਾ ਨੇ ਦੱਸਿਆ ਕਿ ਗਰਕਾਂ ਦੌਰਾਨ ਸਹੀ ਪੋਸ਼ਣ ਮਿਲਣਾ ਬਹੁਤ ਜਰੂਰੀ ਹੈ ਇਸ ਦੇ ਨਾਲ ਹੀ ਖਤਰੇ ਦੇ ਚਿਨ੍ਹਾਂ ਦੀ ਪਹਿਚਾਣ ਕਰਕੇ ਸੁਰੱਖਿਅਤ ਜਣੇਪੇ ਦਾ ਯਤਨ ਕੀਤਾ ਜਾਵੇ ।ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਅਭਿਆਨ ਤਹਿਤ ਹਰ ਮਹੀਨੇ 9 ਅਤੇ 23 ਤਰੀਕ ਨੂੰ ਸਿਹਤ ਸੰਸਥਾਵਾਂ ਵਿੱਚ ਗਰਭਵਤੀ ਮਾਵਾਂ ਦਾ ਮੈਡੀਕਲ ਚੈੱਕਅਪ ਕੀਤਾ ਜਾਂਦਾ ਹੈ। ਚੈੱਕਅਪ ਦੌਰਾਨ ਖਤਰੇ ਦੇ ਚਿਨ੍ਹਾਂ ਜਿਵੇਂ ਅਨੀਮੀਆ ,ਸ਼ੂਗਰ, ਹਾਈ ਬਲੱਡ ਪ੍ਰੈਸ਼ਰ ,ਘੱਟ ਜਾਂ ਵੱਧ ਉਮਰ ਆਦਿ ਸਾਰੇ ਚਿਨ੍ਹਾਂ ਦੀ ਪਹਿਚਾਣ ਕੀਤੀ ਜਾਂਦੀ ਹੈ। ਗਰਭਵਤੀ ਮਾਵਾ ਦੇ ਫਰੀ ਇਲਾਜ ਦੇ ਨਾਲ ਹੀ ਉਹਨਾਂ ਨੂੰ ਜਰੂਰੀ ਨੁਕਤੇ ਵੀ ਦੱਸੇ ਜਾਂਦੇ ਹਨ। ਗਰਭਵਤੀ ਔਰਤਾਂ ਲਈ ਅਨੀਮੀਆ ਲਈ ਵਿਸ਼ੇਸ਼ ਤੌਰ ਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਮੌਕੇ ਤੇ ਭੁਪਿੰਦਰ ਸਿੰਘ ਬੀ ਈ ਅਮਨਦੀਪ ਕੌਰ ਸੀ.ਐਚ.ਓ, ਸਿਮਰਨ ਸੀ.ਐਮ.ਓ ਅਤੇ ਆਸ਼ਾ ਵਰਕਰਜ ਆਦਿ ਹਾਜ਼ਰ ਸਨ।