ਗੁਰਦਾਸਪੁਰ : ਜਸਪਾਲ ਚੰਦਨ : ਸਿਵਲ ਸਰਜਨ ਗੁਰਦਾਸਪੁਰ ਡਾਕਟਰ ਵਿੰਮੀ ਮਹਾਜਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ ਐਮ ਓ ਡਾਕਟਰ ਨੀਲਮ ਕੁਮਾਰੀ ਜੀ ਦੀ ਅਗਵਾਈ ਹੇਠ ਸੀ.ਐਚ.ਸੀ ਕਾਹਨੂੰਵਾਨ ਵਿਖੇ ਪ੍ਰਧਾਨ ਮੰਤਰੀ ਸੁਰਕਸ਼ਾ ਮਾਤ੍ਰਤਵ ਅਭਿਆਨ ਪ੍ਰੋਗਰਾਮ ਤਹਿਤ ਗਰਭਵਤੀ ਮਾਂਵਾਂ ਦਾ ਚੈਕ ਅਪ ਕੀਤਾ ਗਿਆ ।ਇਸ ਮੌਕੇ ਤੇ ਡਾਕਟਰ ਰੀਤੂ ਬਾਲਾ ਨੇ ਦੱਸਿਆ ਕਿ ਗਰਭਕਾਲ ਦੌਰਾਨ ਸਹੀ ਪੋਸ਼ਣ ਮਿਲਣਾ ਬਹੁਤ ਜਰੂਰੀ ਹੈ ਇਸ ਦੇ ਨਾਲ ਹੀ ਖਤਰੇ ਦੇ ਚਿਨ੍ਹਾਂ ਦੀ ਪਹਿਚਾਣ ਕਰਕੇ ਸੁਰੱਖਿਅਤ ਜਣੇਪੇ ਦਾ ਯਤਨ ਕੀਤਾ ਜਾਵੇ ।ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਅਭਿਆਨ ਤਹਿਤ ਹਰ ਮਹੀਨੇ 9 ਅਤੇ 23 ਤਰੀਕ ਨੂੰ ਸਿਹਤ ਸੰਸਥਾਵਾਂ ਵਿੱਚ ਗਰਭਵਤੀ ਮਾਵਾਂ ਦਾ ਮੈਡੀਕਲ ਚੈੱਕਅਪ ਕੀਤਾ ਜਾਂਦਾ ਹੈ। ਚੈੱਕਅਪ ਦੌਰਾਨ ਖਤਰੇ ਦੇ ਚਿਨ੍ਹਾਂ ਜਿਵੇਂ ਅਨੀਮੀਆ ,ਸ਼ੂਗਰ, ਹਾਈ ਬਲੱਡ ਪ੍ਰੈਸ਼ਰ ,ਘੱਟ ਜਾਂ ਵੱਧ ਉਮਰ ਆਦਿ ਸਾਰੇ ਚਿਨ੍ਹਾਂ ਦੀ ਪਹਿਚਾਣ ਕੀਤੀ ਜਾਂਦੀ ਹੈ। ਗਰਭਵਤੀ ਮਾਵਾ ਦੇ ਫਰੀ ਇਲਾਜ ਦੇ ਨਾਲ ਹੀ ਉਹਨਾਂ ਨੂੰ ਜਰੂਰੀ ਨੁਕਤੇ ਵੀ ਦੱਸੇ ਜਾਂਦੇ ਹਨ। ਗਰਭਵਤੀ ਔਰਤਾਂ ਲਈ ਅਨੀਮੀਆ ਲਈ ਵਿਸ਼ੇਸ਼ ਤੌਰ ਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਇਸ ਮੌਕੇ ਤੇ ਭੁਪਿੰਦਰ ਸਿੰਘ ਬੀ ਈ ਡਾਕਟਰ ਪੂਰਨਮਾ , ਰਮਨਦੀਪ ਕੌਰ ਸੀ.ਐਮ.ਓ, ਸਿਮਰਨ ਸੀ.ਐਮ.ਓ ਆਦਿ ਹਾਜ਼ਰ ਸਨ।