ਲੰਬੀ/ਡੱਬਵਾਲੀ : ਆਪਣਾ ਪੰਜਾਬ ਮੀਡੀਆ : ਸ਼ੰਭੂ ਬਾਰਡਰ ਖੋਲ੍ਹਣ ਬਾਰੇ ਹਾਈਕੋਰਟ ਦੇ ਹੁਕਮਾਂ ਮਗਰੋਂ ਭਾਕਿਯੂ (ਸਿੱਧੂਪੁਰ) ਨੇ ਡੱਬਵਾਲੀ ਮੋਰਚੇ ਤੋ 16 ਜੁਲਾਈ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਮੋਰਚੇ ਤੋਂ ਸਮਾਨ ਸਮੇਟਣਾ ਸ਼ੁਰੂ ਕਰ ਦਿੱਤਾ ਹੈ। ਜਥੇਬੰਦੀ ਦੇ ਇਸ ਫੈਸਲੇ ਨਾਲ ਪੰਜ ਮਹੀਨੇ ਤੋਂ ਕੌਮੀ ਮਾਰਗ 9 ‘ਤੇ ਖੜ੍ਹੇ ਕਿਸਾਨਾਂ ਦੇ ਵਹੀਕਲਾਂ ਕਰਕੇ ਆਵਾਜਾਈ ਦੀਆਂ ਦਿੱਕਤਾਂ ਦਾ ਸਾਹਮਣਾ ਕਰ ਰਹੇ ਸਰਹੱਦੀ ਇਲਾਕੇ ਦੇ ਹਜ਼ਾਰਾਂ ਲੋਕਾਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
ਬਲਾਕ ਲੰਬੀ ਦੇ ਜਨਰਲ ਸਕੱਤਰ ਹਰਭਗਵਾਨ ਸਿੰਘ ਲੰਬੀ ਨੇ ਕਿਹਾ ਕਿ ਕੱਲ੍ਹ ਸਵੇਰੇ 11 ਵਜੇ ਕਿਸਾਨ ਦਿੱਲੀ ਕੂਚ ਲਈ ਵਹੀਰਾਂ ਘੱਤਣਗੇ। ਉਨ੍ਹਾਂ ਦੱਸਿਆ ਕਿ ਦਿੱਲੀ ਕੂਚ ਬਾਰੇ ਫੈਸਲਾ ਕੱਲ੍ਹ ਦੇਰ ਸ਼ਾਮ ਭਾਕਿਯੂ ਸਿੱਧੂਪੁਰ ਦੇ ਤਿੰਨ ਜ਼ਿਲ੍ਹਿਆਂ ਸ੍ਰੀ ਮੁਕਤਸਰ ਸਾਹਿਬ, ਫਾਜਿਲਕਾ ਅਤੇ ਬਠਿੰਡਾ ਦੀ ਲੀਡਰਸ਼ਿਪ ਵੱਲੋਂ ਕੀਤੀ ਮੀਟਿੰਗ ‘ਚ ਲਿਆ ਗਿਆ।
ਸ਼ੰਭੂ ਬਾਰਡਰ ਖੋਲ੍ਹਣ ਬਾਰੇ ਹਾਈਕੋਰਟ ਦੇ ਹੁਕਮਾਂ ਮਗਰੋਂ ਭਾਕਿਯੂ (ਸਿੱਧੂਪੁਰ) ਨੇ ਡੱਬਵਾਲੀ ਮੋਰਚੇ ਤੋ 16 ਜੁਲਾਈ ਨੂੰ ਦਿੱਲੀ ਕੂਚ ਕਰਨ ਦਾ ਕੀਤਾ ਐਲਾਨ
Leave a comment