ਅੰਮ੍ਰਿਤਸਰ : ਆਪਣਾ ਪੰਜਾਬ ਮੀਡੀਆ : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਮਾਣਹਾਣੀ ਕੇਸ ਵਿੱਚ ਸਥਾਨਕ ਸੀਜੇਐੱਮ ਅਦਾਲਤ ਵਿੱਚ ਪੇਸ਼ੀ ਭੁਗਤੀ। ਇਸ ਕੇਸ ਦੀ ਅਗਲੀ ਸੁਣਵਾਈ ਹੁਣ 17 ਅਗਸਤ ਨੂੰ ਹੋਵੇਗੀ। ਇਸ ਦੌਰਾਨ ਨਸਿਆਂ ਦੇ ਮਾਮਲੇ ਵਿੱਚ ਵਿਸ਼ੇਸ਼ਕ ਜਾਂਚ ਟੀਮ ਵੱਲੋਂ ਪਟਿਆਲਾ ’ਚ ਪੇਸ਼ ਹੋਣ ਸਬੰਧੀ ਭੇਜੇ ਗਏ ਸੰਮਨ ਸਬੰਧੀ ਸ੍ਰੀ ਮਜੀਠੀਆ ਉਥੇ ਪੇਸ਼ ਹੋਣ ਵਾਸਤੇ ਨਹੀਂ ਜਾ ਸਕੇ। ਅੰਮ੍ਰਿਤਸਰ ਦੀ ਸੀਜੇਐੱਮ ਦੀ ਅਦਾਲਤ ਵਿੱਚ ਚੱਲ ਰਹੇ ਮਾਣਹਾਣੀ ਕੇਸ ਦੀ ਸੁਣਵਾਈ ਤੇ ਸਿੱਟ ਵੱਲੋਂ ਭੇਜੇ ਗਏ ਸੰਮਨ ਇੱਕੋ ਹੀ ਤਰੀਕ ਦੇ ਸਨ। ਅਦਾਲਤ ਵਿੱਚੋਂ ਬਾਹਰ ਆਉਣ ਤੋਂ ਬਾਅਦ ਸ੍ਰੀ ਮਜੀਠੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਖਿਲਾਫ਼ ਸਿੱਟੇ ਦੀ ਵਰਤੋਂ ਕਰਕੇ ‘ਆਪ’ ਆਗੂ ਸੰਜੇ ਸਿੰਘ ਨੂੰ ਲਾਭ ਦੇਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਸਿੱਟ ਵੱਲੋਂ ਅੱਜ 18 ਜੁਲਾਈ ਨੂੰ ਹੀ ਪੇਸ਼ ਹੋਣ ਵਾਸਤੇ ਸੰਮਨ ਭੇਜੇ ਗਏ ਸਨ ਜਦਕਿ ਵਿਸ਼ੇਸ਼ਕ ਜਾਂਚ ਟੀਮ ਨੂੰ ਇਸ ਗੱਲ ਦੀ ਜਾਣਕਾਰੀ ਸੀ ਕਿ ਅੱਜ ਅੰਮ੍ਰਿਤਸਰ ਦੀ ਅਦਾਲਤ ’ਚ ਉਨ੍ਹਾਂ ਦੇ ਕੇਸ ਦੀ ਸੁਣਵਾਈ ਹੈ। ਉਨ੍ਹਾਂ ਕਿਹਾ ਕਿ ਇਸੇ ਮਾਮਲੇ ਵਿੱਚ 20 ਜੁਲਾਈ ਸੁਪਰੀਮ ਕੋਰਟ ਵਿੱਚ ਤਰੀਕ ਹੈ ਤੇ ਜੇ ਸਿੱਟ ਵੱਲੋਂ ਮੁੜ 20 ਜੁਲਾਈ ਨੂੰ ਪੇਸ਼ ਹੋਣ ਵਾਸਤੇ ਕਿਹਾ ਜਾਂਦਾ ਹੈ ਤਾਂ ਸਪੱਸ਼ਟ ਹੈ ਕਿ ਉਨ੍ਹਾਂ ਨੂੰ ਦੂਜੀ ਅਦਾਲਤ ਵਿੱਚ ਪੇਸ਼ ਹੋਣ ਤੋਂ ਰੋਕਣ ਵਾਸਤੇ ਅਜਿਹਾ ਕੀਤਾ ਜਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਮਾਣਹਾਣੀ ਕੇਸ ਨਾਲ ਸਬੰਧਿਤ ਪੇਸੀ ਭੁਗਤੀ
Leave a comment