ਗੁਰਦਾਸਪੁਰ : (ਜਸਪਾਲ ਚੰਦਨ) ਅੱਜ ਦੁਪਹਿਰ ਦਿਨ ਦਿਹਾੜੇ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਸ੍ਰੀ ਹਰਗੋਬਿੰਦਪੁਰ ਵਿਖੇ ਸਥਿਤ ਦੇਸ਼ ਰਾਜ ਸੁਨਿਆਰੇ ਦੀ ਦੁਕਾਨ ਤੇ ਸ਼ਰੇਆਮ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੋਲੀ ਚੱਲਣ ਨਾਲ ਸ਼੍ਰੀ ਹਰਗੋਬਿੰਦਪੁਰ ਵਿੱਚ ਲੋਕਾਂ ਵਿੱਚ ਭਾਰੀ ਦਹਿਸ਼ਤ ਪੈ ਗਈ ਹੈ ਅਤੇ ਸਹਿਮ ਦਾ ਮਾਹੌਲ ਬਣ ਚੁੱਕਾ ਹੈ ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਦਿੰਦਿਆਂ ਹੋਇਆਂ ਦੁਕਾਨ ਦੇ ਮਾਲਕ ਜਗਦੀਸ਼ ਕੁਮਾਰ ਪੁੱਤਰ ਦੇਸ ਰਾਜ ਨੇ ਦੱਸਿਆ ਹੈ ਕਿ ਕੀ ਉਹ ਆਪਣੀ ਦੁਕਾਨ ਤੇ ਕੰਮ ਕਰ ਰਹੇ ਸਨ ਅਚਾਨਕ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਹਨਾਂ ਦੀ ਦੁਕਾਨ ਨਜ਼ਦੀਕ ਰੁਕੇ ਜਿੱਥੇ ਉਹਨਾਂ ਨੇ ਦੁਕਾਨ ਤੇ ਦੋ ਗੋਲੀਆਂ ਚਲਾਈਆਂ ਗੋਲੀਆਂ ਦੀ ਆਵਾਜ਼ ਸੁਣ ਕੇ ਉਹ ਦੁਕਾਨ ਦੇ ਵਿੱਚ ਹੀ ਲੰਮੇ ਪੈ ਗਏ ਜਿੱਥੇ ਉਹ ਵਾਲ ਵਾਲ ਬਚੇ ਦੁਕਾਨਦਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਲੁਟੇਰਿਆਂ ਵੱਲੋਂ 50 ਲੱਖ ਦੀ ਫਰੋਤੀ ਮੰਗੀ ਗਈ ਸੀ ਇਸ ਸੰਬੰਧ ਵਿੱਚ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੀ ਪੁਲਿਸ ਨੂੰ ਪਹਿਲਾਂ ਸੂਚਿਤ ਕਰ ਦਿੱਤਾ ਗਿਆ
ਇਸ ਸੰਬੰਧ ਵਿੱਚ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿੱਥੇ ਕਿ ਡੀਐਸਪੀ ਰਜੇਸ਼ ਕੱਕੜ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਘਟਨਾ ਕਰਮ ਦੀ ਘਟਨਾ ਵਾਲੀ ਵਾਲੀ ਜਗ੍ਹਾ ਦਾ ਜਾਈਜ ਲੈ ਕੇ ਪੁਲਿਸ ਨੂੰ ਹਦਾਇਤ ਕੀਤੀ ਹੈ ਕਿ ਦੁਕਾਨ ਦਾ ਅਤੇ ਨਜ਼ਦੀਕੀ ਦੁਕਾਨਾਂ ਦੇ ਕੈਮਰਿਆਂ ਨੂੰ ਹੰਗਾਲਿਆ ਜਾਵੇ ਤਾਂ ਕਿ ਲੁਟੇਰਿਆਂ ਦੀ ਪਹਿਛਾਣ ਕਰਕੇ ਪੁਲਿਸ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਸਕੇ ਉਹਨਾਂ ਨੇ ਲੋਕਾਂ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਲੁਟੇਰਿਆਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ
ਸ਼੍ਰੀ ਹਰਗੋਬਿੰਦਪੁਰ ਵਿੱਚ ਲੁਟੇਰਿਆਂ ਵੱਲੋਂ ਸੁਨਿਆਰੇ ਦੀ ਦੁਕਾਨ ਤੇ ਸ਼ਰੇਆਮ ਗੋਲੀਆਂ ਚਲਾਈਆਂ

Leave a comment