ਨਾਭਾ 15 ਜੁਲਾਈ ( ਤਰੁਣ ਮਹਿਤਾਂ ) ਇਲਾਕੇ ਵਿੱਚ ਲੋੜਵੰਦ ਪਰਿਵਾਰਾਂ ਦੀ ਹਰ ਪੱਖੋਂ ਗੁਰੂ ਸਾਹਿਬ ਦੀ ਕਿਰਪਾ ਤੇ ਸੰਗਤ ਦੇ ਸਹਿਯੋਗ ਨਾਲ ਬਾਂਹ ਫੜਨ ਵਾਲੀ ਸੰਸਥਾ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੋਸਾਇਟੀ ਰਜਿ ਨਾਭਾ ਵੱਲੋਂ ਜਿੱਥੇ ਪਿਛਲੇ ਦਿਨੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਨਸ਼ਿਆਂ ਖਿਲਾਫ ਆਵਾਜ਼ ਬੁਲੰਦ ਕੀਤੀ ਗਈ ਅਤੇ ਗਰੀਬ ਦਾ ਮੁੱਖ ਗੁਰੂ ਦੀ ਗੋਲਕ ਨੂੰ ਲੈ ਲਗਾਤਾਰ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਦੀਆਂ ਲੰਗਰ ਦੀਆਂ ਸੇਵਾਵਾਂ ਜਾਰੀ ਨੇ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਅਮਨਦੀਪ ਸਿੰਘ ਲਵਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਸੰਸਥਾ ਵੱਲੋਂ 15 ਜੂਨ 2024 ਤੋਂ ਲੈ ਕੇ 14 ਜੁਲਾਈ 2024 ਤੱਕ ਨਿਰੋਲ ਬਾਣੀ ਦੇ 5 ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਸਮਰਪਿਤ ਚੁਪਿਹਰਾ ਜਪ ਤਪ ਸਮਾਗਮ ਗੁਰਦੁਆਰਾ ਸ੍ਰੀ ਭਗਤ ਨਾਮਦੇਵ ਜੀ ਦੇ ਅਸਥਾਨ ਤੇ ਪੰਜ ਐਤਵਾਰ 12 ਤੋਂ 4 ਵਜੇ ਤੱਕ ਕਰਵਾਏ ਗਏ ਸਾਰੇ ਸਮਾਗਮਾਂ ਵਿੱਚ ਬਹੁ ਗਿਣਤੀ ਅੰਦਰ ਸੰਗਤਾਂ ਨੇ ਗੁਰੂ ਦੀ ਅਲਾਹੀ ਬਾਣੀ ਦਾ ਆਨੰਦ ਮਾਣਿਆ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀਆਂ ਕੀਤੀਆਂ 5ਵੇਂ ਪਹਿਰੇ ਵਿੱਚ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੈਕਟਿਵ ਦੇ ਮੈਂਬਰ ਨਿੱਗੇ ਸੁਭਾਅ ਦੀ ਮਾਲਕ ਬੀਬੀ ਹਰਦੀਪ ਕੌਰ ਖੋਖ ਨੇ ਸ਼ਮੂਲੀਅਤ ਕੀਤੀ ਅਤੇ ਸੰਸਥਾ ਵੱਲੋਂ ਲਗਾਤਾਰ ਪਿਛਲੇ ਤਕਰੀਬਨ 10 ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰਦਿਆ ਕੀਤੀਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਕਿਹਾ ਅੱਜ ਲੋੜਵੰਦ ਪਰਿਵਾਰਾਂ ਨੂੰ ਅਜਿਹੀਆਂ ਸੰਸਥਾਵਾਂ ਦੀ ਵੱਡੀ ਲੋੜ ਹੈ। ਉਹਨਾਂ ਪੰਜੇ ਸਮਾਗਮਾਂ ਵਿੱਚ
ਸਹਿਯੋਗ ਦੇਣ ਵਾਲੇ ਗੁਰੂ ਘਰ ਦੇ ਮੁੱਖ ਸੇਵਾਦਾਰ ਅਤੇ ਨਰੋਲ ਬਾਣੀ ਪੰਜ ਪਾਠ ਸ੍ਰੀ ਜਪੁਜੀ ਸਾਹਿਬ ਦੋ ਪਾਠ ਸ੍ਰੀ ਚੌਪਈ ਸਾਹਿਬ ਅਤੇ ਇੱਕ ਪਾਠ ਸ੍ਰੀ ਸੁਖਮਨੀ ਸਾਹਿਬ ਜੀ ਦੇ
ਗੁਰੂ ਸਾਹਿਬ ਦੀ ਤਾਬਿਆ ਬੈਠ ਸੇਵਾ ਨਿਭਾਉਣ ਵਾਲੇ ਕੁਲਵਿੰਦਰ ਸਿੰਘ ਜਸਵਿੰਦਰ ਕੌਰ ਗ੍ਰੰਥੀ ਸਿੰਘ ਦਾ ਜਿੱਥੇ ਸਨਮਾਨ ਕੀਤਾ ਉੱਥੇ ਹੀ ਗੁਰੂ ਘਰ ਦੇ ਮੁੱਖ ਸੇਵਾਦਾਰ ਜਸਪਾਲ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਸੰਸਥਾ ਵੱਲੋਂ ਬੀਬੀ ਹਰਦੀਪ ਕੌਰ ਖੌਖ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੰਸਥਾ ਵੱਲੋਂ ਝੁੱਗੀਆਂ ਵਿੱਚ ਜਾ ਕੇ ਲੋੜਵੰਦ ਪਰਿਵਾਰਾਂ ਨੂੰ ਪੰਜਵੇਂ ਸਮਾਗਮ ਦੀ ਖੁਸ਼ੀ ਵਿੱਚ ਖੀਰ ਪੂਰੀਆਂ ਛੋਲਿਆਂ ਤੇ ਪੇਠੇ ਤੇ ਲੰਗਰ ਵੀ ਛਕਾਏ ਗਏ ਇਸ ਮੌਕੇ ਸੰਸਥਾ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਪ੍ਰੀਤਮ ਸਿੰਘ ਬਤਰਾ, ਸੁਰਜੀਤ ਸਿੰਘ , ਗੁਰਸੇਵਕ ਸਿੰਘ , ਰਵਿੰਦਰ ਸਿੰਘ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਗੁਰੂ ਦੇ ਲੰਗਰ ਪੰਜੇ ਸਮਾਗਮਾਂ ਵਿੱਚ ਅਤੁੱਟ ਵਰਤਾਏ ਗਏ