ਸਹੀਦ ਊਧਮ ਸਿੰਘ ਵਾਲਾ : ਦਲਜੀਤ ਕੌਰ ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਵੱਲੋਂ ਸ਼ਹੀਦ ਦੀ ਸੋਚ ਲੋਕਾਂ ਤਕ ਲੈਕੇ ਜਾਣ ਲਈ 25 ਤੋ 31ਜੁਲਾਈ ਤੱਕ ਹਫਤਾ ਮਨਾਇਆ ਜਾ ਰਿਹਾ ਹੈ। ਇਸ ਤਹਿਤ ਮੰਚ ਵੱਲੋਂ ਸਕੂਲਾਂ ਤੇ ਹੋਰ ਸੰਸਥਾਵਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ । ਮੰਚ ਦਾ ਮੰਤਵ ਹੈ ਕਿ ਲੋਕਾਂ ਨੂੰ ਸ਼ਹੀਦ ਊਧਮ ਸਿੰਘ ਜੀ ਸਹੀ ਸੋਚ ਦਾ ਪਤਾ ਲੱਗੇ ਜਿਸ ਕਰਕੇ ਆਪਣੀ ਜ਼ਿੰਦਗੀ ਕੁਰਬਾਨ ਕੀਤੀ ਸੀ। ਇਸ ਤਹਿਤ ਗ਼ਦਰੀ ਸ਼ਹੀਦ ਆਗੂਆਂ ਵੱਲੋ ਸੀਨੀਅਰ ਸੈਕੰਡਰੀ ਸਕੂਲ ਚੀਮਾ, ਜਖੇਪਲ , ਗੁਜਰਾ, ਕਣਕ ਵਾਲ ਭੰਗੂਆਂ,ਸਰਕਾਰੀ ਹਾਈ ਸਕੂਲ ਕਮਾਲਪੁਰ, ਸਰਕਾਰੀ ਮਿਡਲ ਸਕੂਲ ਮੋਰਾਂਵਾਲੀ ਆਦਿ ਸਕੂਲਾ ਤੱਕ ਪਹੁੰਚ ਕੀਤੀ। ਸੈਂਕੜੇ ਬੱਚਿਆਂ ਤੇ ਅਧਿਆਪਕਾਂ ਨੂੰ ਸ਼ਹੀਦ ਦੀ ਜ਼ਿੰਦਗੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ਹੈ।
ਸਕੂਲਾਂ ਦੇ ਅਧਿਆਪਕਾਂ ਨੇ ਵੀ ਸ਼ਹੀਦ ਦੀ ਜ਼ਿੰਦਗੀ ਸੰਬੰਧੀ ਵਿਸ਼ੇਸ਼ ਰੁਚੀ ਲਈ। ਉਹਨਾਂ ਕਿਹਾ ਕਿ ਬਹੁਤ ਸਾਰੇ ਤੱਥਾਂ ਦਾ ਸਾਨੂੰ ਪਹਿਲੀ ਬਾਰ ਪਤਾ ਲੱਗਿਆ ਹੈ। ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਵੱਲੋ ਸ਼ਹੀਦ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਬਾਰੇ ਮੁੱਖ ਮੰਤਰੀ ਨੂੰ ਮਿਲਣ ਲਈ ਸਮਾਂ ਲੈਣ ਲਈ ਪ੍ਰਸ਼ਾਸਨ ਨਾਲ ਵੀ ਤਾਲਮੇਲ ਕੀਤਾ ਗਿਆ ਹੈ।
ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦ ਦੀਆਂ ਸਰਕਾਰੀ ਕਾਲਜ ਸੁਨਾਮ ਵਿਖੇ ਪਈਆ ਅਸਥੀਆਂ ਨੂੰ ਪੱਕੇ ਤੌਰ ਤੇ ਮਿਊਜ਼ੀਅਮ ਵਿੱਚ ਸੰਭਾਲਿਆ ਜਾਵੇ ਅਤੇ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਸ਼ਹੀਦ ਦਾ ਬੁੱਤ ਮੈਮੋਰੀਅਲ ਵਿਚ ਵਿਚ ਲੱਗਿਆਂ ਹੈ ਬਦਲਣ ਬਾਰੇ 31 ਜੁਲਾਈ 2022 ਵਿੱਚ ਬਦਲਣ ਲਈ ਕਿਹਾ ਸੀ ਇਸ ਨੂੰ ਫੌਰੀ ਬਦਲ ਕੇ ਸ਼ਹੀਦ ਦੀ ਸ਼ਕਲ ਨਾਲ ਮਿਲਦਾ-ਜੁਲਦਾ ਬੁੱਤ ਨੂੰ ਜਲਦੀ ਲਗਾਇਆ ਜਾਵੇ ਤਾਂ ਕਿ ਲੋਕ ਆਪਣੇ ਸ਼ਹੀਦ ਦੇ ਅਸਲੇ ਚਿਹਰੇ ਤੋਂ ਜਾਣੂ ਹੋ ਸਕਣ।
ਸ਼ਹੀਦ ਊਧਮ ਸਿੰਘ ਦੀ ਸਹੀ ਸੋਚ ਤੇ ਪਹਿਰਾ ਦਿਓ: ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ

Leave a comment
Leave a comment