ਮੋਹਾਲੀ : ਆਪਣਾ ਪੰਜਾਬ ਮੀਡੀਆ : ਪੰਜਾਬ ਦੀ ਆਮ ਆਦਮੀ ਪਾਰਟੀ ਨੇ ਹੁਣ ਤੱਕ ਸਿਖਲਾਈ ਲਈ ਪ੍ਰਿੰਸੀਪਲਾਂ ਦੇ 4 ਗਰੁੱਪ ਰਵਾਨਾ ਕਰ ਚੁੱਕੇ ਹਨ। ਇਸੇ ਦੇ ਤਹਿਤ ਹੁਣ ਹੈੱਡਮਾਸਟਰਾਂ ਨੂੰ ਸਿੱਖਲਾਈ ਦੇਣ ਲਈ ਅੱਜ ਮੋਹਾਲੀ ਦੇ 50 ਹੈੱਡਮਾਸਟਰਾਂ ਨੂੰ ਆਈ.ਆਈ.ਐਮ. ਅਹਿਮਦਾਬਾਦ ਲਈ ਰਵਾਨਾ ਕੀਤਾ ਗਿਆ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੈੱਡਮਾਸਟਰਾਂ ਦੇ ਇਸ ਪਹਿਲੇ ਗਰੁੱਪ ਨੂੰ ਰਹੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਸਮੇਂ ਉਨ੍ਹਾਂ ਨਾਲ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਮੌਜੂਦ ਸਨ। ਸਰਕਾਰ ਦਾ ਉਦੇਸ਼ ਹੈ ਕਿ ਹੈੱਡਮਾਸਟਰ ਵਧੀਆ ਟ੍ਰੇਨਿੰਗ ਲੈ ਕੇ ਪੰਜਾਬ ਵਾਪਸ ਆਉਣ। ਸਿਖਲਾਈ ਲੈਣ ਤੋਂ ਬਾਅਦ ਬੱਚਿਆਂ ਨੂੰ ਚੰਗੀ ਤਰ੍ਹਾਂ ਪੜ੍ਹਾਇਆ ਜਾ ਸਕਦਾ ਹੈ ਅਤੇ ਬੱਚਿਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਅੱਗੇ ਲਿਜਾਇਆ ਜਾ ਸਕਦਾ ਹੈ।
ਇਸ ਦੌਰਾਨ ਸੂਬੇ ਦੇ ਸੀ.ਐੱਮ. ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਮੀਡੀਆਂ ਨੂੰ ਸੰਬੋਧਿਤ ਕਰਦਿਆ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਪੰਜਾਬ ‘ਚ ਸਿੱਖਿਆ ਕ੍ਰਾਂਤੀ ਲਿਆਉਣ ਲਈ ਹਰ ਸੰਭਵ ਕੋਸ਼ਿਸ ਕੀਤੀ ਜਾ ਰਹੀ ਹੈ। ਉਨ੍ਹਾ ਦੀ ਸਰਕਾਰ ਨੇ ਹੁਣ ਤੱਕ ਪ੍ਰਿੰਸੀਪਲਾਂ ਦੇ ਚਾਰ ਗਰੁੱਪਾ ਨੂੰ ਸਿੰਗਾਪੁਰ ਭੇਜਿਆ ਹੈ ਤੇ ਹੁਣ ਹੈੱਡਮਾਸਟਰਾਂ ਦੀ ਵਾਰੀ ਹੈ। ਇਸੇ ਦੇ ਤਹਿਤ ਉਨ੍ਹਾਂ ਨੇ ਹੈੱਡਮਾਸਟਰਾਂ ਦੇ ਗਰੁੱਪ ਨੂੰ ਰਵਾਨਾ ਕੀਤਾ ਹੈ । ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਜਿਹੜੇ ਸਰਕਾਰੀ ਸਕੂਲਾਂ ਦੇ 72 ਪ੍ਰਿੰਸੀਪਲਾਂ ਨੂੰ ਸਿਖਲਾਈ ਲਈ ਸਿੰਗਾਪੁਰ ਭੇਜਿਆ ਸੀ। ਉਹ ਅੱਜ ਵਾਪਸ ਆ ਰਹੇ ਹਨ। ਪ੍ਰਿੰਸੀਪਲਾਂ ਨੇ 5 ਦਿਨਾਂ ਵਿੱਚ 20 ਸੈਸ਼ਨਾਂ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਸਿੰਗਾਪੁਰ ਜਾ ਕੇ ਸਕੂਲ ਦੀ ਤਬਦੀਲੀ ਬਾਰੇ ਬਹੁਤ ਕੁਝ ਸਿੱਖਿਆ। ਸੀ.ਐਮ ਮਾਨ ਨੇ ਕਿਹਾ ਕਿ ਜੇ ਤੁਸੀਂ ਗੌਡ ਟੀਚਰ, ਸਿੱਖਿਆ ਟੀਚਰ ਨੂੰ ਅਪਡੇਟ ਕਰੋਗੇ ਤਾਂ ਬੱਚੇ ਵੀ ਅਪਡੇਟ ਹੋਣਗੇ।
ਸਰਕਾਰੀ ਸਕੂਲਾਂ ਦੇ 50 ਹੈੱਡਮਾਸਟਰਾਂ ਦਾ ਬੈੱਚ ਟ੍ਰੇਨਿੰਗ ਲਈ IIM ਅਹਿਮਦਾਬਾਦ ਲਈ ਹੋਇਆ ਰਵਾਨਾ ਹੈੱਡਮਾਸਟਰ, CM ਮਾਨ ਨੇ ਵਿਖਾਈ ਹਰੀ ਝੰਡੀ

Leave a comment
Leave a comment