ਹਨੇਰੀ ਚਲਣ ਵੇਲੇ ਟੁੱਟਣ ਦਾ ਬਣਿਆ ਰਹਿੰਦਾ ਖਤਰਾ ,, ਰੁਪਿੰਦਰ ਸਿੰਘ ਰੋਮੀ, ਜਗਜੀਤ ਸਿੰਘ,
ਗੁਰਦਾਸਪੁਰ ( ਜਸਪਾਲ ਚੰਦਨ) ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਆਉਂਦੇ ਪਿੰਡ ਮਾੜੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਫੈਦੇ ਦੇ ਬਹੁਤ ਵੱਡੇ ਤੇ ਉੱਚੇ ਰੁੱਖ ਹਨ ਜੋ ਸਕੂਲ ਅਤੇ ਬੱਚਿਆਂ ਲਈ ਪਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ ਇਸ ਸਬੰਧੀ ਸੀਨੀਅਰ ਆਗੂ ਐਨ ਆਰ ਆਈ ਰੁਪਿੰਦਰ ਸਿੰਘ ਰੋਮੀ ਮੈਂਬਰ ਪੰਚਾਇਤ ਜਗਜੀਤ ਸਿੰਘ ਨੇ ਕਿਹਾ ਕੀ ਹਨੇਰੀ ਝੱਖੜ ਚੱਲਣ ਨਾਲ ਇਹ ਸਫੈਦਿਆਂ ਦੇ ਰੁੱਖ ਡਿੱਗਣ ਦਾ ਖਤਰਾ ਬਣਿਆ ਰਹਿੰਦਾ ਹੈ ਸਕੂਲ ਵਿੱਚ ਬੱਚੇ ਛੁੱਟੀ ਦੇ ਟਾਈਮ ਗਰਾਊਂਡ ਵਿੱਚ ਖੇਡਦੇ ਹਨ ਅਤੇ ਸਕੂਲ ਦੀ ਬਿਲਡਿੰਗ ਵੀ ਇਸ ਸਫੇਦਿਆਂ ਦੇ ਹੇਠ ਆਉਂਦੀ ਹੈ ਮੈਡਮ ਨੇਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਮੱਸਿਆਂ ਸਬੰਧੀ ਅਸੀ ਆਪਣੇ ਉੱਚ ਅਫਸਰ ਤੱਕ ਵੀ ਲਿਖਤੀ ਰੂਪ ਵਿੱਚ ਦੇਣਾ ਹੈ ਜਦੋਂ ਜੰਗਲਾਤ ਵਿਭਾਗ ਦੇ ਬਲਾਕ ਅਫਸਰ ਮੱਖਣ ਸਿੰਘ ਨਾਲ਼ ਮੋਬਾਈਲ ਫੋਨ 6280707331 ਅਤੇ ਗਾਰਡ ਹਰਜਿੰਦਰ ਸਿੰਘ ਫ਼ੌਜੀ ਨਾਲ਼ ਮੋਬਾਈਲ ਫੋਨ 8968230474,9876955410ਉਪਰ ਬਾਰ ਬਾਰ ਸੰਪਰਕ ਕੀਤਾ ਗਿਆ ਤਾ ਦੋਹਾਂ ਵੱਲੋਂ ਰਿੰਗ ਜਾਣ ਦੇ ਬਾਵਜੂਦ ਵੀ ਫੌਨ ਨਹੀਂ ਚੁੱਕਿਆ ਗਿਆ