ਗੁਰਦਾਸਪੁਰ (ਜਸਪਾਲ ਚੰਦਨ) ਸਕੂਟਰੀ ਸਵਾਰ ਦੋ ਔਰਤਾਂ ਕੋਲੋਂ ਲੁਟੇਰਿਆਂ ਵੱਲੋਂ ਸੋਨੇ ਦੇ ਗਹਿਣੇ ਲੁੱਟਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਦਿੰਦਿਆਂ ਸੀਮਾ ਰਾਣੀ ਪਤਨੀ ਵਿਪਣ ਕੁਮਾਰ ਵਾਸੀ ਆਦਮਬਾਲ ਚਿੰਤਪੁਰਨੀ ਰੋਡ ਹੁਸ਼ਿਆਰਪੁਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੀ ਮਾਤਾ ਜਨਕੋ ਦੇਵੀ ਅਤੇ ਮੇਰੀ ਛੋਟੀ ਬੱਚੀ ਸਕੂਟਰੀ ਤੇ ਸਵਾਰ ਹੋ ਕੇ ਬਟਾਲਾ ਜਾ ਰਹੀਆਂ ਸੀ ਜਦੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕ ਨਹਿਰ ਦੀ ਪਟਰੀ ਉੱਤੇ ਜਾ ਰਹੀਆਂ ਸੀ ਤਾਂ ਤਿੰਨ ਲੁਟੇਰੇ ਮੋਟਰਸਾਈਕਲ ਉਪਰ ਸਵਾਰ ਹੋ ਕੇ ਸਾਡੇ ਕੋਲੋਂ ਦੀ ਲੰਘ ਗਏ ਅਤੇ ਜਲਦੀ ਮੋਟਰਸਾਈਕਲ ਵਾਪਸ ਮੋੜ ਕੇ ਸਾਡੇ ਮਗਰ ਆ ਕੇ ਮੇਰੇ ਗਲ ਵਿੱਚ ਸੋਨੇ ਦੀ ਚੇਨੀ ਨੂੰ ਝਪਟ ਮਾਰੀ ਤਾਂ ਅਸੀਂ ਤਿੰਨੋਂ ਜਣੀਆਂ ਸਕੂਟਰੀ ਤੋਂ ਡਿੱਗ ਪਈਆਂ ਅਤੇ ਲੁਟੇਰੇ ਸਾਡੇ ਨਾਲ ਹੱਥੋ ਪਾਈ ਹੋਣ ਲੱਗ ਪਏ ਅਤੇ ਮੇਰੇ ਗਲ ਵਿੱਚੋਂ ਸੋਨੇ ਦੀ ਚੈਨੀ ਕੰਨਾਂ ਦੀਆਂ ਵਾਲੀਆਂ ਅਤੇ ਮੇਰੀ ਮਾਤਾ ਦੇ ਕੰਨਾਂ ਵਿੱਚ ਟੋਪਸ ਲੈ ਕੇ ਫਰਾਰ ਹੋ ਗਏ ਜਿਸ ਦੀ ਥਾਣਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਲਿਖਤੀ ਦਰਖਾਸਤ ਦੇ ਦਿੱਤੀ ਹੈ
ਸਕੂਟਰੀ ਸਵਾਰ ਔਰਤਾਂ ਕੋਲੋਂ ਲੁਟੇਰਿਆਂ ਨੇ ਸੋਨੇ ਦੇ ਗਹਿਣਿਆਂ ਦੀ ਕੀਤੀ ਲੁੱਟ
Leave a comment