ਗੁਰਦਾਸਪੁਰ (ਜਸਪਾਲ ਚੰਦਨ) ਸਕਾਈਡੌਮ ਗਰੁੱਪ ਆਫ ਕੰਪਨੀਜ਼ ਟੋਰੰਟੋ ਕਨੇਡਾ ਵੱਲੋਂ ਅਪਣਾ 27ਵਾਂ ਸਲਾਨਾ ਮੇਲਾ 30 ਸਟੈਫੋਰਡ ਡਰਾਈਵ ਬਰੈਂਪਟਨ ਦੇ ਖੁੱਲੇ ਵਿਹੜੇ ਵਿੱਚ 23 ਜੂਨ 2024 ਨੂੰ ਅਪਣੇ ਗ੍ਰਾਹਕਾਂ ਅਤੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੀ ਭਰਵੀਂ ਹਾਜ਼ਰੀ ਵਿੱਚ ਸਵੇਰ ਦੇ 11 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਬਹੁਤ ਹੀ ਸੁਹਾਵਣੇ ਮੌਸਮ ਵਿੱਚ ਕਰਵਾਇਆ ਗਿਆ ! ਜਿਸ ਦਾ ਉਦਘਾਟਨ ਬਰੈਂਪਟਨ ਦੇ ਐਮਪੀ ਰੂਬੀ ਸਹੋਤਾ, ਸੋਨੀਆ ਸਿੱਧੂ ਐਮਪੀ , ਹਰਕੀਰਤ ਸਿੰਘ ਡਿਪਟੀ ਮੇਅਰ, ਰੀਜਨਲ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ , ਸਕਾਈਡਮ ਦੇ ਚੇਅਰਮੈਨ ਦਲਜੀਤ ਸਿੰਘ ਗੈਦੂ ਅਤੇ ਉਨਾਂ ਦੇ ਸਪੁੱਤਰ ਸਤਨਾਮ ਸਿੰਘ ਗੈਦੂ, ਇੰਦਰਜੀਤ ਸਿੰਘ ਗੈਦੂ , ਇੰਦਰਪਾਲ ਸਿੰਘ ਗੈਦੂ ਅਤੇ ਸਤਬੀਰ ਸਿੰਘ ਗੈਦੂ ਦੇ ਕਰ ਕਮਲਾ ਨਾਲ ਰਿਬਨ ਕੱਟ ਕੇ ਕੀਤਾ ਗਿਆ! ਮੇਲੇ ਦੀ ਸ਼ੁਰੂਆਤ ਧਾਰਮਿਕ ਗਾਇਨ , ਦੇਹ ਸਿਵਾ ਬਰ ਮੋਹਿ ਅਤੇ ਉ ਕੈਨੇਡਾ ਦੇ ਨਾਲ ਕੀਤੀ ਗਈ! ਇਸ ਮੇਲੇ ਦੀ ਖਾਸੀਅਤ ਇਹ ਸੀ ਕਿ ਇਸ ਦੀ ਐਂਟਰੀ ਬਿਲਕੁਲ ਮੁਫ਼ਤ ਰੱਖੀ ਗਈ ਅਤੇ ਆਉਣ ਵਾਲੇ ਹਰੇਕ ਮਹਿਮਾਨ ਨੂੰ ਇੱਕ ਲੱਕੀ ਡਰਾਅ ਦੀ ਟਿਕਟ ਵੀ ਫ੍ਰੀ ਦਿੱਤੀ ਗਈ ! ਲੱਕੀ ਡਰਾਅ ਵਿੱਚ ਕੁੱਲ 10 ਇਨਾਮਾਂ ਵਿੱਚ ਟੈਲੀਵਿਜ਼ਨ , ਸਾਈਕਲ ,ਪ੍ਰਿੰਟਰ , ਮਾਈਕਰੋਵੇਵ ਆਦਿ ਤੋਂ ਇਲਾਵਾ ਬੱਚਿਆਂ ਲਈ ਵੱਖਰੇ ਇਨਾਮ ਰੱਖੇ ਗਏ ਸਨ ਜੋ ਕਿ ਸਾਰੇ ਦੇ ਸਾਰੇ ਇਨਾਮ ਮੌਕੇ ਤੇ ਹਾਜ਼ਰ ਵਿਅਕਤੀਆਂ ਦੀਆਂ ਟਿਕਟਾਂ ਤੇ ਹੀ ਕੱਢੇ ਗਏ ਅਤੇ ਨਾਮਵਰ ਵਿਅਕਤੀਆਂ ਦੇ ਕਰ ਕਮਲਾਂ ਰਾਹੀਂ ਦਿੱਤੇ ਗਏ