ਕਾਰਗਿਲ ਚ ਸ਼ਹੀਦ ਯੋਧਿਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ
ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ,, ਕੈਪਟਨ ਰਿਆੜ
ਗੁਰਦਾਸਪੁਰ (ਜਸਪਾਲ ਚੰਦਨ) ਵੈਟਰਨਸ ਵੈਲਫੇਅਰ ਆਰਗਨਾਈਜੇਸ਼ਨ ਪੰਜਾਬ (ਭਾਰਤ) ਟੀਮ ਗੁਰਦਾਸਪੁਰ ਵੱਲੋਂ ਗੁਰਦੁਆਰਾ ਦੁਖ ਭੰਜਨ ਪਿੰਡ ਚੀਮਾ ਖੁੱਡੀ ਵਿੱਚ ਸਲਾਨਾ ਸਨਮਾਨ ਸਮਾਰੋਹ ਕਰਵਾਇਆਂ ਅਤੇ ਕਾਰਗਿੱਲ ਵਿਜੇ ਦਿਵਸ ਦੀ ਸਿਲਵਰ ਜੁਬਲੀ ਮਨਾਈ ਗਈ ਇਸ ਸਮਾਗਮ ਵਿੱਚ ਕਾਰਗਿੱਲ ਵਿੱਚ ਸ਼ਹੀਦ ਹੋਏ ਫੌਜ ਦੇ ਜਵਾਨਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ ਅਤੇ ਨਾਲ਼ ਹੀ ਧਰਮੀ ਫੌਜੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਕੈਪਟਨ ਧਰਮਿੰਦਰ ਸਿੰਘ ਰਿਆੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਰਗਿੱਲ ਵਿੱਚ ਸ਼ਹੀਦ ਹੋਏ ਸਾਡੇ ਸਾਥੀਆਂ ਦੇ ਪਰਿਵਾਰਾਂ ਨੂੰ ਸਨਮਾਨ ਦੇਣਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਪੰਜਾਬ ਪ੍ਰਧਾਨ ਜਸਪਾਲ ਸਿੰਘ ਜਾਨੀ ਨੇ ਸ਼ਹੀਦ ਯੋਧਿਆਂ ਦੇ ਪਰਿਵਾਰਾਂ ਅਤੇ ਸਾਬਕਾ ਸੈਨਿਕਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਜਾ ਵੀ ਜ਼ਿਕਰ ਕੀਤਾ ਉਨ੍ਹਾਂ ਸਾਬਕਾ ਸੈਨਿਕਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਆਰਗਨਾਈਜੇਸ਼ਨ ਪੂਰੀ ਤਰ੍ਹਾਂ ਉਨ੍ਹਾਂ ਨਾਲ ਖੜੇਗੀ ਵੱਖ ਵੱਖ ਬੁਲਾਰਿਆਂ ਨੇ ਜਿਥੇ ਕਾਰਗਿੱਲ ਸ਼ਹੀਦ ਯੋਧਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਉੱਥੇ ਹੀ ਆਰਗਨਾਈਜੇਸ਼ਨ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਇਸ ਮੌਕੇ ਨੈਸ਼ਨਲ ਪ੍ਰਧਾਨ ਜਸਪਾਲ ਸਿੰਘ ਜਾਨੀ,ਸੂਬੇਦਾਰ ਹਰਭਜਨ ਸਿੰਘ ਭਾਗੀ ਨੰਗਲ ,ਜਿਲ੍ਹਾ ਜਰਨਲ ਸੈਕਟਰੀ ਸਤਵਿੰਦਰ ਸਿੰਘ, ਕੈਸੀਅਰ ਇੰਦਰਜੀਤ ਸਿੰਘ, ਵਾਈਸ ਪ੍ਰਧਾਨ ਦਵਿੰਦਰ ਸਿੰਘ ਮੁੱਲਾਂਵਾਲ, ਬਟਾਲਾ ਤਹਿਸੀਲ ਦੇ ਪ੍ਰਧਾਨ ਤਜਿੰਦਰ ਸਿੰਘ ਮੇਤਲੇ,ਮੇਜਰ ਸਿੰਘ ਔਲਖ, ਕੈਪਟਨ ਸੁਤੰਤਰ ਸਿੰਘ ਔਲਖ, ਸਿਕੰਦਰ ਸਿੰਘ ਔਲਖ, ਮਲੂਕ ਸਿੰਘ, ਤਰਲੋਕ ਸਿੰਘ ਹਰਚੋਵਾਲ, ਸੂਬੇਦਾਰ ਹਰਦੀਪ ਸਿੰਘ ਹਰਚੋਵਾਲ, ਸਤਨਾਮ ਸਿੰਘ ਹਰਚੋਵਾਲ, ਜਗਤਾਰ ਸਿੰਘ ਖਾਲਸਾ, ਗੁਰਦਾਸਪੁਰ ਤਹਿਸੀਲ ਪ੍ਰਧਾਨ ਸੁਖਜਿੰਦਰ ਸਿੰਘ ਭੈਣੀ ਮੀਆਂ ਖਾਂ, ਹਰਦੀਪ ਸਿੰਘ ਅਵਾਣ, ਸੂਬੇਦਾਰ ਹਰਦੀਪ ਸਿੰਘ ਬਾਗੜੀਆਂ, ਸਰਬਜੀਤਸਿੰਘ ਬਾਗੜੀਆਂ, ਪ੍ਰੀਤਮ ਸਿੰਘ ਰਾਜੂਬੇਲਾ, ਜਸਵਿੰਦਰ ਸਿੰਘ ਕਾਦੀਆਂ, ਬਲਰਾਜ ਸਿੰਘ ਹਰਚੋਵਾਲ, ਸੂਬੇਦਾਰ ਚੈਂਚਲ ਸਿੰਘ ਭਾਗੀ ਨੰਗਲ, ਕੌਮੀ ਪ੍ਰਧਾਨ ਧਰਮੀ ਫੋਜੀ ਬਲਦੇਵ ਸਿੰਘ, ਧਰਮੀ ਫੌਜੀ ਬਲਕਾਰ ਸਿੰਘ ਸ੍ਰੀ ਹਰਗੋਬਿੰਦਪੁਰ ਸਾਹਿਬ,\