ਗੁਰਦਾਸਪੁਰ (ਜਸਪਾਲ ਚੰਦਨ) ਸਮਾਂ ਆਪਣੀ ਚਾਲੇ ਚੱਲਦਾ ਰਹਿੰਦਾ ਹੈ।ਦੁਨੀਆਂ ਤੋ ਜਾਣ ਵਾਲੇ ਜਾਦੇ ਰਹਿੰਦੇ ਹਨ ਅਤੇ ਆਉਣ ਵਾਲੇ ਆਉਂਦੇ ਰਹਿੰਦੇ ਹਨ।ਪਰ ਕਈ ਯੋਧੇ ਏਹੋ ਜਹੀ ਮੌਤ ਮਰਦੇ ਹਨ ਕਿ ਉਹ ਸਦਾ ਵਾਸਤੇ ਅਮਰ ਹੋ ਜਾਦੇ ਹਨ।ਅਤੇ ਇਹ ਸਮਾਜ ਉਹਨਾਂ ਨੂੰ ਸਮੇਂ ਸਮੇਂ ਜਾਦ ਕਰਦਾ ਰਹਿੰਦਾ ਹੈ ।ਏਸੇ ਕੜੀ ਤਹਿਤ ਵੈਟਰਨਜ ਵੈਲਫੇਅਰ ਔਰਗਨਾਈਜੇਸਨ ਇਕਾਈ ਗੁਰਦਾਸਪੁਰ ਵਲੋ ਕਾਰਗਿਲ ਵਿਜੇ ਦਿਵਸ 25 ਸਾਲ ਹੋਣ ਤੇ ਸਿਲਵਰ ਜੁਬਲੀ ਵਜੋ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਔਰਗਨਾਈਜੇਸਨ ਵਲੋ ਸਹੀਦਾ ਦੇ ਪ੍ਰਵਾਰਾ ਦਾ ਸਨਮਾਨ ਅਤੇ ਜੋ ਸੈਨਿਕ ਕਾਰਗਿਲ ਦੀ ਲੜਾਈ ਦਾ ਹਿੱਸਾ ਰਹੇ ਅਤੇ ਬਹਾਦਰੀ ਪੁਰਸਕਾਰਾਂ ਨਾਲ ਸਨਮਾਨੇ ਗਏ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ।
ਇਹ ਕਾਰਗਿਲ ਵਿਜੇ ਦਿਵਸ ਅਤੇ ਸਨਮਾਨ ਸਮਾਰੋਹ 30 ਜੁਲਾਈ ਦਿਨ ਮੰਗਲਵਾਰ ਨੂੰ ਬਟਾਲਾ ਤੋ ਸ੍ਰੀ ਹਰਗੋਬਿੰਦਪੁਰ ਰੋਡ ਪਿੰਡ ਚੀਮਾਂ ਖੁੱਡੀ ਕੌਮੀ ਸਹੀਦ ਭਾਈ ਜੁਗਰਾਜ ਸਿੰਘ ਤੂਫਾਨ ਜੀ ਦੇ ਘਰ ਦੇ ਨੇੜੇ ਗੁਰੂਦਵਾਰਾ ਦੁੱਖ ਭੰਜਨ ਸਹਿਬ ਵਿਖੇ ਮਨਾਇਆ ਜਾਵੇਗਾ ਪਹਿਲਾਂ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਪਰੰਤ ਕਵੀਸ਼ਰੀ ਜੱਥਾ ਭਾਈ ਸੁਖਜਿੰਦਰ ਸਿੰਘ ਨਿਹੰਗ ਚੀਮਾਂ ਖੁੱਡੀ ਵਾਲੇ ਯੇਧੇਆ ਦਾ ਜੱਸ ਗਾਉਣਗੇ ਉਪਰੰਤ ਸਹੀਦਾ ਨੂੰ ਸਰਦਾਜਲੀ ਦਿੱਤੀ ਜਾਵੇਗੀ ਅਤੇ ਸਹੀਦ ਪ੍ਰਵਾਰਾ ਦਾ ਮਾਨ ਸਨਮਾਨ ਕੀਤਾ ਜਾਵੇਗਾ।ਇਹਨਾਂ ਗੱਲਾ ਦਾ ਪ੍ਰਗਟਾਵਾ ਕੈਪਟਨ ਧਰਮਿੰਦਰ ਸਿੰਘ ਹਰਚੋਵਾਲ ਪੀ ਆਰ ਓ ਪੰਜਾਬ ਅਤੇ ਜਿਲ੍ਹਾ ਪ੍ਰਧਾਨ ਗੁਰਦਾਸਪੁਰ ਵੈਟਰਨ ਵੈਲਫੇਅਰ ਔਰਗਨਾਈਜੇਸਨ ਨੇ ਸਾਬਕਾ ਸੈਨਿਕਾ ਦੀ ਇੱਕ ਮੀਟਿੰਗ ਦੌਰਾਨ ਕੀਤਾ ਅਤੇ ਇਲਾਕੇ ਦੇ ਸਾਬਕਾ ਸੈਨਿਕਾ ਨੂੰ ਸਨਮਾਨ ਸਮਾਰੋਹ ਚ ਪਹੁੰਚਣ ਦੀ ਪੁਰਜ਼ੋਰ ਅਪੀਲ ਵੀ ਕੀਤੀ ।
ਓਸ ਸਮੇਂ ਉੱਥੇ ਜਿਲ੍ਹਾ ਵਾਈਸ ਪ੍ਰਧਾਨ ਦਵਿੰਦਰ ਸਿੰਘ ਮੁੱਲਾਂਵਾਲ,ਬਟਾਲਾ ਤਹਿਸੀਲ ਦੇ ਪ੍ਰਧਾਨ ਤਜਿੰਦਰ ਸਿੰਘ ਮੇਤਲੇ,ਗੁਰਦਾਸਪੁਰ ਤਹਿਸੀਲ ਦੇ ਪ੍ਰਧਾਨ ਸੁਖਜਿੰਦਰ ਸਿੰਘ ਭੈਣੀ ਮੀਆਂ ਖਾਂ, ਜਿਲ੍ਹਾ ਜਰਨਲ ਸੈਕਟਰੀ ਸਤਵਿੰਦਰ ਸਿੰਘ, ਮੇਜਰ ਸਿੰਘ ਔਲਖ, ਤਰਲੋਕ ਸਿੰਘ ਹਰਚੋਵਾਲ, ਹਰਦੀਪ ਸਿੰਘ ਅਵਾਣ, ਹਰਦੀਪ ਸਿੰਘ ਬਾਗੜੀਆਂ,ਕੈਸੀਅਰ ਇੰਦਰਜੀਤ ਸਿੰਘ,ਜਸਵਿੰਦਰ ਸਿੰਘ ਖਾਲਸਾ ਕਾਦ
ਵੈਟਰਨਜ ਵੈਲਫੇਅਰ ਆਰਗਨਾਈਜੇਸ਼ਨ ਇਕਾਈ ਗੁਰਦਾਸਪੁਰ ਵਲੋ ਕਾਰਗਿੱਲ ਵਿਜੇ ਦਿਵਸ ਸਨਮਾਨ ਸਮਾਰੋਹ 30 ਜੁਲਾਈ ਮਨਾਇਆ ਜਾਵੇਗਾ , ਕੈਪਟਨ ਧਰਮਿੰਦਰ ਸਿੰਘ,
Leave a comment